ਸੜਕ ਹਾਦਸੇ ਵਿਚ ਭੈਣ ਭਰਾ ਗੰਭੀਰ ਜਖਮੀ - ਪਿੰਡ ਬੋੜਾ ਦੇ ਨਜ਼ਦੀਕ ਸੜਕ ਹਾਦਸਾ
ਗੜ੍ਹਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਉੱਤੇ ਪਿੰਡ ਬੋੜਾ ਦੇ ਨਜ਼ਦੀਕ ਇਕ ਮਹਿੰਦਰਾ ਦੀ ਗੱਡੀ ਅਤੇ ਐਕਟਿਵਾ ਸਕੂਟਰੀ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਸਰਵਜੀਤ ਸਿੰਘ ਅਪਣੀ ਭੈਣ ਕਮਲਜੀਤ ਕੌਰ ਨਾਲ ਗੜ੍ਹਸ਼ੰਕਰ ਤੋਂ ਪੋਜੇਵਾਲ ਵਾਲੀ ਸਾਇਡ ਨੂੰ ਜਾ ਰਿਹਾ ਸੀ। ਜਦੋਂ ਇਹ ਦੋਵੇਂ ਪਿੰਡ ਬੋੜਾ ਲਾਗੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਮਹਿੰਦਰਾ ਦੀ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਦੋਵੇਂ ਗੰਭੀਰ ਜਖਮੀ ਹੋ ਗਏ। ਇਨ੍ਹਾਂ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ। Accident on Garhshankar Sri Anandpur Sahib road
Last Updated : Feb 3, 2023, 8:31 PM IST