ਗਾਇਕ ਰੋਹਿਤ ਜਸਵਾਲ ਦੀ ਦਿਲਕਸ਼ ਅਵਾਜ਼ ਦਾ ਨਹੀਂ ਪੈ ਰਿਹਾ ਮੁੱਲ; ਗਾਇਕ ਦੀ ਮਾਲੀ ਹਾਲਤ ਖਸਤਾ, ਕਿਸੇ ਨੇ ਨਹੀਂ ਫੜ੍ਹੀ ਬਾਂਹ - Pathankot singer Rohit
Published : Dec 21, 2023, 9:40 AM IST
ਪਠਾਨਕੋਟ ਦੇ ਨਾਲ ਲਗਦੇ ਪਿੰਡ ਜਸਵਾਲੀ ਵਿੱਚ ਇੱਕ ਗਰੀਬ ਘਰ ਦਾ ਲੜਕਾ ਰੋਹਿਤ ਜਸਵਾਲ ਸੁਰੀਲੀ ਅਵਾਜ਼ ਦਾ ਮਾਲਿਕ ਹੈ ਪਰ ਘਰ ਦੇ ਆਰਥਿਕ ਹਲਾਤ ਸਹੀ ਨਾ ਹੋਣ ਕਾਰਣ ਉਸ ਦਾ ਹੁਨਰ ਕਿਸੇ ਕੰਮ ਨਹੀਂ ਆ ਰਿਹਾ। ਗੱਲਬਾਤ ਦੌਰਾਨ ਗਾਇਕ ਰੋਹਿਤ (Singer Rohit) ਨੇ ਦੱਸਿਆ ਕਿ ਉਹ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਾ ਹੈ ਅਤੇ ਇਨ੍ਹਾਂ ਵਿੱਚੋਂ ਕਈ ਮੁਕਾਬਲਿਆਂ ਦਾ ਉਹ ਜੇਤੂ ਵੀ ਰਿਹਾ ਹੈ ਪਰ ਫਿਰ ਵੀ ਕਿਸੇ ਨੇ ਉਸ ਦੀ ਬਾਂਹ ਨਹੀਂ ਫੜ੍ਹੀ ਅਤੇ ਉਸ ਦੀ ਆਰਥਿਕ ਹਾਲਤ (Economic condition is bad) ਨਹੀਂ ਸੁਧਰੀ। ਰੋਹਿਤ ਮੁਤਾਬਿਕ ਉਹ ਆਪਣੇ ਗੁਜ਼ਾਰੇ ਲਈ ਹਰ ਮਿਲੇ ਮੌਕੇ ਨੂੰ ਫੜ੍ਹਦਾ ਹੈ ਅਤੇ ਮਿਹਨਤ ਕਰਕੇ ਘਰ ਚਲਾਉਂਦਾ ਹੈ। ਰੋਹਿਤ ਨੇ ਮਦਦ ਲਈ ਅਪੀਲ ਕੀਤੀ ਹੈ।