ਕਾਰ ਹਾਦਸੇ ਵਿੱਚ ਸੇਵਾਮੁਕਤ ਖੂਫੀਆ ਅਧਿਕਾਰੀ ਦੀ ਮੌਤ, ਭਿਆਨਕ ਵੀਡੀਓ - ਕੇਂਦਰੀ ਖ਼ੁਫ਼ੀਆ ਏਜੰਸੀ
ਮੈਸੂਰ ਦੇ ਸ਼ਹਿਰ ਦੇ ਮਾਨਸਾ ਗੰਗੋਤਰੀ ਕੰਪਲੈਕਸ ਵਿੱਚ ਘੁੰਮ ਰਹੇ ਕੇਂਦਰੀ ਖੁਫੀਆ ਏਜੰਸੀ ਦੇ ਸੇਵਾਮੁਕਤ ਅਧਿਕਾਰੀ ਦੀ ਸ਼ੁੱਕਰਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ। ਕੇਂਦਰੀ ਖ਼ੁਫ਼ੀਆ ਏਜੰਸੀ ਤੋਂ ਸੇਵਾਮੁਕਤ ਹੋਏ ਆਰਐਨ ਕੁਲਕਰਨੀ (83) ਮਾਨਸ ਗੰਗੋਤਰੀ ਦੇ ਕੈਂਪਸ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀ ਸੜਕ ’ਤੇ ਪੈਦਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਟੱਕਰ ਜਾਣਬੁੱਝ ਕੇ ਮਾਰੀ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
Last Updated : Feb 3, 2023, 8:31 PM IST