ਨਾਜਾਇਜ਼ ਮਾਈਨਿੰਗ ਦੇ ਖਿਲਾਫ ਪਿੰਡ ਵਾਸੀਆਂ ਨੇ ਲਗਾਇਆ ਧਰਨਾ - Anandpur Sahib news update
ਰੂਪਨਗਰ ਨਾਜਾਇਜ਼ ਮਾਈਨਿੰਗ ਦੇ ਖਿਲਾਫ਼ ਨੰਗਲ ਦੇ ਪਿੰਡ ਭਲਾਣ ਵਿਖੇ ਮੇਨ ਰੋਡ ਉਤੇ ਧਰਨਾ ਲਗਾਇਆ ਗਿਆ। ਪਿੰਡ ਵਾਸੀ ਅੱਜ ਵੱਡੀ ਗਿਣਤੀ ਦੇ ਵਿਚ ਉਸ ਖੱਡ ਵਿੱਚ ਪੁੱਜੇ ਜਿੱਥੇ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਸੀ ਸਵੇਰੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਦੇ ਵਿੱਚ ਤੂੰ ਤੂੰ ਮੈਂ ਮੈਂ ਵੀ ਹੋਈ ਤੇ ਇਕ ਵਿਅਕਤੀ ਦੇ ਸਿਰ ਤੇ ਸੱਟ ਵੀ ਲੱਗੀ l ਉਸ ਉਪਰੰਤ ਵੱਡੀ ਗਿਣਤੀ ਵਿੱਚ ਲੋਕ ਖੱਡ ਦੇ ਵਿਚ ਹੀ ਧਰਨੇ ਉੱਤੇ ਬੈਠ ਗਏ ਅਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਧਰ ਇਸ ਮਾਹੌਲ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਹੀ ਉਕਤ ਖੱਡ ਦੇ ਵਿੱਚ ਮੌਜੂਦ ਰਿਹਾ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ ਉਤੇ ਪਹੁੰਚੇ ਦੱਸਣਯੋਗ ਹੈ ਕਿ ਦੋ ਦਿਨਾਂ ਤੋਂ ਪਿੰਡ ਭਲਾਨ ਦੇ ਮੇਨ ਹਾਈਵੇ ਤੇ ਸਥਾਨਕ ਵਾਸੀਆਂ ਵੱਲੋਂ ਇਲਾਕੇ ਵਿਚਲੀ ਨਾਜਾਇਜ਼ ਮਾਈਨਿੰਗ ਦੇ ਖਿਲਾਫ਼ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। protested against illegal mining in Bhalan village
Last Updated : Feb 3, 2023, 8:32 PM IST