Girl From Mukerian Became Judge: ਰਵਨੀਤ ਕੌਰ 14ਵਾਂ ਰੈਂਕ ਹਾਸਿਲ ਕਰਕੇ ਬਣੀ ਜੱਜ - ਪਿੰਡ ਚੱਕ ਅੱਲਾ ਬਖਸ਼ ਦੀ ਰਵਨੀਤ ਕੌਰ ਬਣੀ ਜੱਜ
Published : Oct 13, 2023, 12:33 PM IST
ਹੁਸ਼ਿਆਰਪੁਰ: ਪੰਜਾਬ ਸਿਵਲ ਸਰਵਿਸਸ ਜੁਡੀਸ਼ੀਅਲ ਦੇ ਨਤੀਜਿਆਂ ਵਿੱਚ ਇਸ ਵਾਰ ਪੰਜਾਬ ਭਰ ਵਿੱਚ ਹੀ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਜਿਸ ਕਰਕੇ ਇਸ ਨਤੀਜਿਆਂ ਵਿੱਚ ਆਮ ਘਰਾਂ, ਪੁਲਿਸ ਅਫ਼ਸਰਾਂ ਤੇ ਕਿਸਾਨਾਂ ਦੀਆਂ ਧੀਆਂ ਨੇ ਜੱਜ ਬਣ ਕੇ ਨਾ ਇਕੱਠੇ ਆਪਣੇ ਮਾਪਿਆਂ ਦਾ ਨਾਂ ਹੀ ਰੋਸ਼ਨ ਕੀਤਾ ਹੈ, ਬਲਕਿ ਆਪਣੇ ਇਲਾਕੇ ਅਤੇ ਜ਼ਿਲ੍ਹੇ ਭਰ ਦਾ ਨਾਮ ਪੰਜਾਬ ਸਮੇਤ ਦੇਸ਼ ਭਰ ਵਿੱਚ ਚਮਕਾਇਆ ਹੈ। ਇਸੇ ਤਰ੍ਹਾਂ ਹੀ ਮੁਕੇਰੀਆਂ ਦੇ ਪਿੰਡ ਚੱਕ ਅੱਲਾ ਬਖਸ਼ ਦੀ ਰਹਿਣ ਵਾਲੀ ਧੀ ਰਵਨੀਤ ਕੌਰ ਨੇ ਪੰਜਾਬ ਸਿਵਲ ਸਰਵਿਸਸ ਜੁਡੀਸ਼ੀਅਲ ਦੇ ਨਤੀਜਿਆਂ ਵਿੱਚ 14ਵਾਂ ਰੈਂਕ ਹਾਸਿਲ ਕੀਤਾ ਹੈ। ਜਦੋਂ ਰਵਨੀਤ ਇਸ ਉਪਲਬਧੀ ਨੂੰ ਹਾਸਿਲ ਕਰ ਘਰ ਪਹੁੰਚੀ ਤਾਂ ਪਰਿਵਾਰ ਵੱਲੋਂ ਆਪਣੀ ਧੀ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਸਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਗੱਲਬਾਤ ਕਰਦਿਆ ਰਵਨੀਤ ਕੌਰ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਸੀ ਤੇ ਉਸਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਜੱਜ ਬਣੇ। ਰਵਨੀਤ ਨੇ ਕਿਹਾ ਕਿ ਬੇਸ਼ੱਕ ਉਸਦੇ ਪਿਤਾ ਹੁਣ ਇਸ ਦੁਨੀਆਂ ਉੱਤੇ ਨਹੀਂ ਹਨ, ਪਰੰਤੂ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਉਹ ਕਾਮਯਾਬ ਹੋਈ ਹੈ।