Watch Video: ਰਾਜ ਸਭਾ ਦੀ ਕਾਰਵਾਈ ਦੌਰਾਨ ਰਾਘਵ ਚੱਢਾ 'ਤੇ ਭੜਕੇ ਸਪੀਕਰ ਜਗਦੀਪ ਧਨਖੜ - ਮਨੀਪੁਰ ਵਿੱਚ ਹਿੰਸਾ
ਰਾਜ ਸਭਾ ਦੀ ਕਾਰਵਾਈ ਦੌਰਾਨ ਚੇਅਰਮੈਨ ਜਗਦੀਪ ਧਨਖੜ 'ਆਪ' ਸੰਸਦ ਮੈਂਬਰ ਰਾਘਵ ਚੱਢਾ 'ਤੇ ਭੜਕ ਗਏ। ਧਨਖੜ ਨੇ ਕਿਹਾ, "ਰਾਘਵ ਟੇਕ ਯੂਅਰ ਸੀਟ, ਇਜ਼ ਸਮਥਿੰਗ ਰੌਂਗ ਵਿਦ ਯੂ..ਏਵਰੀਟਾਈਮ ਯੂ ਜੰਪ.." ਮਨੀਪੁਰ ਮੁੱਦੇ 'ਤੇ ਸੰਸਦ ਵਿਚ ਹੋਏ ਹੰਗਾਮੇ 'ਤੇ 'ਆਪ' ਸੰਸਦ ਰਾਘਵ ਚੱਢਾ ਨੇ ਕਿਹਾ ਕਿ 'ਮਨੀਪੁਰ ਵਿੱਚ ਹਿੰਸਾ ਨੇ ਸਾਡੀ ਸਮੂਹਿਕ ਚੇਤਨਾ ਨੂੰ ਹਿਲਾ ਦਿੱਤਾ ਹੈ। ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਨੀਂਦ ਤੋਂ ਜਾਗ ਕੇ ਮਨੀਪੁਰ ਮੁੱਦੇ 'ਤੇ ਚਰਚਾ ਕਰੇ। ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਮਨੀਪੁਰ 'ਚ ਕੀ ਹੋ ਰਿਹਾ ਹੈ, ਸਰਕਾਰ ਨੇ ਕੀ ਕੀਤਾ ਹੈ? ਅਸੀਂ ਚਾਹੁੰਦੇ ਹਾਂ ਕਿ ਮਨੀਪੁਰ ਦੀ ਬਦਨਾਮ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਅਤੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ।