ਮੌਸਮ ਦੀ ਪਹਿਲੀ ਬਰਸਾਤ ਨੇ ਕਿਸਾਨਾਂ ਨੂੰ ਪਾਇਆ ਵਕਤ, ਫ਼ਸਲਾਂ ਹੋਈਆਂ ਪਾਣੀ-ਪਾਣੀ
ਫ਼ਰੀਦਕੋਟ: ਇਸ ਵਾਰ ਮੌਸਮ ਦੀ ਹੋਈ ਪਹਿਲੀ ਭਾਰੀ ਬਰਸਾਤ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੋਨੀਵਾਲਾ ਦੇ ਕਿਸਾਨਾਂ ਦੇ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਪਨੀਰੀ, ਝੋਨੇ, ਮੂੰਗੀ ਅਤੇ ਹਰੇ ਚਾਰੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਦਾ ਕਹਿਣਾਂ ਕਿ ਵੈਸੇ ਤਾਂ ਹਰ ਸਾਲ ਹੀ ਉਹਨਾਂ ਨੂੰ ਡੇਰਨ ਵਿੱਚ ਆਏ ਉਛਾਲ ਕਾਰਨ ਨੁਕਸਾਨ ਝੱਲਣਾਂ ਪੈਂਦਾ ਹੈ ਪਰ ਇਸ ਵਾਰ ਬਰਸਾਤ ਅਗੇਤੀ ਹੋਣ ਕਾਰਨ ਉਹਨਾਂ ਨੂੰ ਜ਼ਿਆਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇੱਥੋਂ ਲੰਘਦੀ ਡਰੇਨ ਦੀ ਸਫਾਈ ਸਮੇਂ ਸਿਰ ਨਾਂ ਹੋਣ ਕਾਰਨ ਇਸ ਦਾ ਪਾਣੀ ਖੇਤਾਂ ਵਿੱਚ ਵੜ੍ਹ ਗਿਆ ਹੈ। ਜਿਸ ਨਾਲ ਉਹਨਾਂ ਦੀ ਕਈ ਏਕੜ ਝੋਨੇ ਅਤੇ ਬਾਸਮਤੀ ਦੀ ਤਿਆਰ ਪਨੀਰੀ ਤਬਾਹ ਹੋਈ ਗਈ ਹੈ। ਉਹਨਾਂ ਦੱਸਿਆ ਕਿ ਕਈ ਕਿਸਾਨਾਂ ਨੇ ਝੋਨਾਂ ਲਾਇਆ ਸੀ ਜੋ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕਾ ਹੈ। ਇਸ ਨਾਲ ਹੀ ਕਈ ਕਿਸਾਨਾਂ ਦੀ ਪੱਕ ਚੁੱਕੀ ਮੂੰਗੀ ਅਤੇ ਹਰੇ ਚਾਰੇ ਦੀਆਂ ਫਸਲਾਂ ਵੀ ਤਬਾਹ ਹੋ ਚੁੱਕੀਆਂ ਹਨ। ਕਿਸਾਨਾ ਨੇ ਕਿਹਾ ਕਿ ਜੇ ਸਮਾਂ ਰਹਿੰਦੇ ਡਰੇਨਾਂ ਦੀ ਸਫਾਈ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਅਜਿਹੇ ਨੁਕਸਾਨ ਨਾ ਚੁੱਕਣੇ ਪੈਣ।
Last Updated : Feb 3, 2023, 8:24 PM IST