ਪੁਲਿਸ ਨੇ 2 ਮੁਲਜ਼ਮਾਂ ਨੂੰ ਤਲਾਸ਼ੀ ਦੌਰਾਨ ਕੀਤਾ ਗ੍ਰਿਫ਼ਤਾਰ - ਮੁਲਜ਼ਮ ਚੋਰੀ ਦੀ ਸਕੂਟਰੀ ਅਤੇ ਨਕਦੀ ਸਮੇਤ ਕਾਬੂ
ਸੰਗਰੂਰ ਵਿਖੇ ਰੇਲਵੇ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Railway police arrested the accused) ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ ਮੁਲਜ਼ਮ ਕੋਲੋਂ 1136 ਨਸ਼ੀਲੀਆਂ ਗੋਲੀਆਂ ਅਤੇ ਦੂਜੇ ਮੁਲਜ਼ਮ ਨੂੰ ਚੋਰੀ ਦੀ ਸਕੂਟਰੀ ਅਤੇ ਨਕਦੀ ਸਮੇਤ ਕਾਬੂ (Accused arrested with stolen scooter and cash) ਕੀਤਾ ਗਿਆ ਹੈ। ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਜਿਨ੍ਹਾਂ ਵਿਚੋਂ ਇੱਕ ਸੁਨਾਮ ਵਿਖੇ ਹੋਏ ਲੁੱਟ-ਖੋਹ ਦੀ ਘਟਨਾ ਦੇ ਵਿੱਚ ਸ਼ਾਮਲ ਹੈ ਜੋ ਕਿ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਭੱਜਣ ਦੀ ਤਾਕ ਵਿੱਚ ਸੀ । ਤਲਾਸ਼ੀ ਦੌਰਾਨ ਉਸਨੂੰ ਨੂੰ ਟਰੈਨ ਵਿੱਚ ਕਾਬੂ ਕਰ ਲਿਆ ਗਿਆ ਹੈ। ਦੂਜੇ ਮੁਲਜ਼ਮ ਦੀ ਜਦੋਂ ਚੈਕਿੰਗ ਕੀਤੀ ਗਈ ਉਸ ਦੇ ਕੋਲ 1136 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
Last Updated : Feb 3, 2023, 8:35 PM IST