ਆਪਣੀਆ ਮੰਗਾਂ ਨੂੰ ਲੈਕੇ ਪਨਸਪ ਮੁਲਾਜ਼ਮਾਂ ਨੇ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ - ਅਣਮਿੱਥੇ ਸਮੇ ਲਈ ਹੜਤਾਲ
ਮੋਗਾ ਜ਼ਿਲ੍ਹਾ ਦੀਆਂ ਖ਼ਰੀਦ ਏਜੰਸੀਆਂ ਦੇ ਅਫ਼ਸਰਾਂ ਦੀ ਕਨਫੈਡਰੇਸ਼ਨ, ਸਮੂਹ ਏਜੰਸੀਆਂ (ਪਨਗਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ) ਦੀ ਤਾਲਮੇਲ ਕਮੇਟੀ, ਮਨਿਸਟੀਰੀਅਲ ਅਤੇ ਫੀਲਡ ਸਟਾਫ ਦੇ ਅਧਿਕਾਰੀਆਂ ਵੱਲੋਂ ਵਿਜੀਲੈਂਸ ਵਿਭਾਗ ਵੱਲੋਂ ਕੀਤੀਆ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਅਤੇ ਵਿਭਾਗ ਦੇ ਦੋ ਜ਼ਿਲ੍ਹਾ ਕੰਟਰੋਲਰ ਦੀ ਵਿਜੀਲੈਂਸ ਵੱਲੋ ਕੀਤੀ ਗਈ ਗ੍ਰਿਫ਼ਤਾਰੀ ਵਿਰੁੱਧ ਅੱਣ-ਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅੱਜ ਖੁਰਾਕ ਸਪਲਾਈਜ਼ ਅਫ਼ਸਰ ਦਲਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮਾਰਕਫੈੱਡ ਦਫ਼ਤਰ ਮੋਗਾ ਵਿਖੇ ਸਮੂਹ ਏਜੰਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਝੋਨੇ ਦੇ ਖ਼ਰੀਦ ਸੀਜ਼ਨ ਤੋਂ ਪਹਿਲਾ ਸਰਕਾਰ ਵੱਲੋਂ ਭਰੋਸਾ ਦਵਾਇਆ ਗਿਆ ਸੀ ਕਿ ਵਿਜੀਲੈਂਸ ਵੱਲੋਂ ਖ਼ਰੀਦ ਏਜੰਸੀਆਂ ਦੇ ਕਿਸੇ ਵੀ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਸੀਜ਼ਨ ਸੁਚੱਜੇ ਤਰੀਕੇ ਨਾਲ ਮੁਕੰਮਲ ਹੁੰਦੇ ਸਾਰ ਹੀ ਵਿਜੀਲੈਂਸ ਵੱਲੋਂ ਅਧਿਕਾਰੀਆਂ ਖਿਲਾਫ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਜਾਣੋ ਕੀ ਹਨ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ।
Last Updated : Feb 3, 2023, 8:34 PM IST