Outstanding diplomat competition: ਪੰਜਾਬਣ ਦੀ ਧੀ ਨੇ ਤੁਰਕੀ ਵਿੱਚ ਭਾਰਤ ਦਾ ਨਾਂ ਕੀਤਾ ਰੌਸ਼ਨ, ਬੈਸਟ ਡਿਪਲੋਮੈਟ ਦਾ ਐਵਾਰਡ ਕੀਤਾ ਹਾਸਿਲ - Inderpreet shines India name in Turkey
Published : Oct 12, 2023, 5:56 PM IST
ਪੰਜਾਬੀ ਨੌਜਵਾਨ ਅਤੇ ਬੱਚੇ ਵਿਦੇਸ਼ਾਂ 'ਚ ਨਾਮਣਾ ਖੱਟ ਰਹੇ ਹਨ ਅਤੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਅਜਿਹਾ ਹੀ ਕਰ ਦਿਖਾਇਆ ਮੋਗਾ ਦੀ 18 ਸਾਲਾ ਇੰਦਰਪ੍ਰੀਤ ਕੌਰ ਸਿੱਧੂ ਨੇ, ਜਿਸ ਨੇ ਤੁਰਕੀ 'ਚ ਆਯੋਜਿਤ ਕੀਤੇ ਆਊਟਸਟੈਂਡਿੰਗ ਡਿਪਲੋਮੈਟ ਮੁਕਾਬਲੇ ਵਿੱਚ ਬੈਸਟ ਡਿਪਲੋਮੈਟ ਦਾ ਐਵਾਰਡ ਹਾਸਲ ਕੀਤਾ। ਇਸ 'ਚ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ 6 ਅਕਤੂਬਰ ਤੋਂ 9 ਅਕਤੂਬਰ ਤੱਕ ਕਰਵਾਏ ਗਏ ਇੰਨ੍ਹਾਂ ਮੁਕਾਬਲਿਆਂ 'ਚ 62 ਦੇਸ਼ਾਂ ਦੇ 117 ਡੈਲੀਗੇਟ ਤੁਰਕੀ ਗਏ ਸਨ। ਜਿਸ 'ਚ ਭਾਰਤ ਵਲੋਂ ਪੰਜਾਬ ਦੇ ਮੋਗਾ ਤੋਂ ਇੰਦਰਪ੍ਰੀਤ ਕੌਰ, ਸੰਗਰੂਰ ਤੋਂ ਐਡਵੋਕੇਟ ਸਾਹਿਲ ਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਤੋਂ ਹਰਮਨ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦੇਸ਼ ਨਾਲੋਂ ਭਾਰਤ 'ਚ ਹੀ ਆਪਣੇ ਸੁਫ਼ਨੇ ਪੂਰੇ ਕਰ ਸਕਦੇ ਹਨ। ਜੇਕਰ ਵਧੀਆ ਸਕਾਲਰਸ਼ਿਪ ਮਿਲਦੀ ਹੈ ਤਾਂ ਹੀ ਉਨ੍ਹਾਂ ਨੂੰ ਵਿਦੇਸ਼ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਣ ਹੈ ਕਿ ਵਿਦੇਸ਼ 'ਚ ਜਾ ਕੇ ਉਨ੍ਹਾਂ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ।