ਕਾਲੀ ਦਿਵਾਲੀ ਮਨਾਉਣ ਲਈ ਮਜ਼ਬੂਰ ਹੋਏ ਨਿੱਜੀ ਬੱਸ ਆਪ੍ਰੇਟਰ, ਕਿਹਾ- ਮੰਗਾਂ ਨੂੰ ਕੀਤਾ ਜਾ ਰਿਹਾ ਅਣਦੇਖਾ
Published : Nov 11, 2023, 11:37 AM IST
ਅੰਮ੍ਰਿਤਸਰ:ਹੱਕੀ ਮੰਗਾਂ ਨਾ ਮੰਨੀਆਂ ਜਾਣ ਕਾਰਨ ਪੰਜਾਬ ਭਰ ਦੇ ਨਿੱਜੀ ਬੱਸ ਆਪ੍ਰੇਟਰ ਇਸ ਦਿਵਾਲੀ ਤੇ ਕਾਲੀ ਦੀਵਾਲੀ ਮਨਾਉਣਗੇ, ਨਿੱਜੀ ਬੱਸ ਆਪ੍ਰੇਟਰਾਂ ਨੇ ਆਪਣੀਆਂ ਬੱਸਾਂ ’ਤੇ ਕਾਲੀਆ ਝੰਡੀਆਂ ਅਤੇ ਪੋਸਟਰ ਲਾ ਕੇ ਰੋਸ ਪ੍ਰਗਟਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਪੰਜਾਬ ਮੋਟਰ ਯੂਨੀਅਨ ਦੇ ਆਗੂ ਚੌਧਰੀ ਅਸ਼ੋਕ ਨੇ ਕਿਹਾ ਕਿ ਸੂਬੇ ਦੀ ਨਿੱਜੀ ਬੱਸ ਸਨਅਤ ਬੰਦ ਹੋਣ ਦੇ ਕਿਨਾਰੇ ਹੈ, ਕਿਉਂਕਿ ਸਰਕਾਰ ਉਹਨਾੰ ਨੂੰ ਅਣਗੌਲਿਆਂ ਕਰ ਰਹੀ ਹੈ। ਨਿੱਜੀ ਬੱਸ ਆਪ੍ਰੇਟਰਾਂ ਨੂੰ ਕਾਰੋਬਾਰ ਬਚਾਉਣ ਲਈ ਸੜਕਾਂ ’ਤੇ ਉੱਤਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਆਪ੍ਰੇਟਰਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ, ਵਿੱਤ ਮੰਤਰੀ, ਟਰਾਂਸਪੋਰਟ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਸ ਵਾਰ ਉਹ ਰੋਸ ਵੱਜੋਂ ਕਾਲੀ ਦਿਵਾਲੀ ਮਨਾਉਣਗੇ।