ਪੁਲਿਸ ਨੇ ਸਟੇਜ ਉੱਤੇ ਜਾ ਕੇ ਰੁਕਵਾਇਆ ਗਾਇਕ ਸਰਤਾਜ ਦਾ ਲਾਈਵ ਸ਼ੋਅ, ਗਾਇਕ ਨੇ ਮੰਗੀ ਮੁਆਫੀ ਤੇ ਕਿਹਾ ... - Punjab News
Published : Dec 11, 2023, 10:18 AM IST
ਪਟਿਆਲਾ ਦੀ ਰਾਜੀਵ ਗਾਂਧੀ ਇਲਾਜ ਯੂਨੀਵਰਸਿਟੀ 'ਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਪੁਲਿਸ ਨੇ ਰੋਕਿਆ। ਇਜਾਜ਼ਤ ਦੀ ਮਿਆਦ ਵੱਧ ਹੋਣ ਕਾਰਨ ਸ਼ੋਅ ਨੂੰ ਰੋਕ ਦਿੱਤਾ ਗਿਆ ਸੀ। ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਦੀ ਆਗਿਆ ਸੀ, ਪਰ ਸ਼ੋਅ 8:15 ਵਜੇ ਸ਼ੁਰੂ ਹੋਇਆ ਅਤੇ ਜਦੋਂ 10 ਵਜੇ ਤੋਂ ਬਾਅਦ ਵੀ ਸ਼ੋਅ ਜਾਰੀ ਰਿਹਾ, ਤਾਂ ਪੁਲਿਸ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਸ਼ੋਅ ਨੂੰ ਬੰਦ ਕਰਨ ਲਈ ਕਿਹਾ। ਗਾਇਕ ਸਰਤਾਜ ਵਲੋਂ ਪਟਿਆਲਾ ਦੇ ਲੋਕਾਂ ਤੋਂ ਮੁਆਫੀ ਮੰਗੀ ਅਤੇ ਇਹ ਕਹਿ ਕੇ ਸ਼ੋਅ ਬੰਦ ਕਰ ਦਿੱਤਾ ਕਿ, "ਪੁਲਿਸ ਪਾਰਟੀ ਦਾ ਹੁਕਮ ਹੈ ਕਿ ਸ਼ੋਅ ਬੰਦ ਕਰ ਦਿਓ। ਅਸੀਂ ਫਿਰ ਮਿਲਾਂਗੇ, ਅੱਜ ਲਈ ਮੁਆਫ ਕਰਨਾ।"