ਪੰਜਾਬ ਦੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹੈਲਥ ਸੈਂਟਰ ਦਾ ਕੀਤਾ ਉਦਘਾਟਨ - Sangrur latest news in Punjabi
ਪੰਜਾਬ ਦੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅੱਜ ਸੰਗਰੂਰ ਵਿੱਚ ਪੈਂਦੇ ਪਿੰਡ ਬੱਲਰਾਂ ਵਿਖੇ ਨਵੀਂ ਬਣੀ ਹੈਲਥ ਸੈਂਟਰ ਦੀ ਇਮਾਰਤ ਦਾ ਉਦਘਾਟਨ ਕਰਨ ਪਹੁੰਚੇ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਹੈਲਥ ਸੈਂਟਰ ਤੋਂ ਹਸਪਤਾਲ ਵਰਗੀਆਂ ਸਹੂਲਤਾਂ ਇਸ ਪਿੰਡ ਤੋਂ ਪ੍ਰਾਪਤ ਹੋਣਗੀਆਂ। ਇਸ ਹੈਲਥ ਸੈਂਟਰ ਲਈ ਸਿਹਤ ਮੰਤਰੀ ਨੇ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਦੀ ਦਿੱਖ ਬਦਲੀ ਜਾਵੇਗੀ ਕਿਸੇ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਵੇਗੀ। ਇਸ ਮੌਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਵੱਲੋਂ ਮੂਨਕ ਲਹਿਰਾ ਖਨੌਰੀ ਅਤੇ ਮੰਡਵੀ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਦੀ ਕੀਤੀ ਮੰਗ ਤੇ ਬੋਲਦੇ ਕਿਹਾ ਕਿ ਜਲਦ ਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਕੇ ਲੋਕਾਂ ਨੂੰ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ। News of Health Minister Chetan Singh Jodamajra.
Last Updated : Feb 3, 2023, 8:30 PM IST