ਪੰਜਾਬ

punjab

ETV Bharat / videos

ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਨਹੀਂ ਬਣੇਗਾ ਹੁਣ ਅਸਲੇ ਦਾ ਨਵਾਂ ਲਾਇਸੈਂਸ

By

Published : Nov 15, 2022, 10:14 AM IST

Updated : Feb 3, 2023, 8:32 PM IST

ਅਸਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਕਿਸੇ ਦਾ ਵੀ ਨਵਾਂ ਅਸਲਾ ਨਹੀਂ ਬਣੇਗਾ। ਇਸ ਸਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਠਿੰਡਾ ਦੇ ਵਿੱਚ ਹੁਣ ਕੋਈ ਵੀ ਅਸਲਾ ਦਾ ਨਵਾਂ ਲਾਈਸੈਂਸ ਨਹੀਂ ਬਣੇਗਾ ਅਤੇ ਨਾ ਹੀ ਮੈਰਿਜ ਪੈਲੇਸ ਵਿੱਚ ਅਸਲਾ ਲਿਜਾਉਣ ਦੀ ਇਜ਼ਾਜਤ ਮਿਲੇਗੀ। ਜੇਕਰ ਕਿਸੇ ਨੇ ਵੀ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਇਸ ਕਰਕੇ ਲਿਆ ਹੈ ਕਿ ਆਏ ਦਿਨ ਪੰਜਾਬ ਵਿੱਚ ਗੈਂਗਵਾਰ ਫਾਇਰਿੰਗ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਹਨ ਉਸ ਉੱਤੇ ਠੱਲ੍ਹ ਪਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
Last Updated : Feb 3, 2023, 8:32 PM IST

ABOUT THE AUTHOR

...view details