'ਨਵੀਆਂ ਗੱਡੀਆਂ ਲਈ ਖਜ਼ਾਨੇ 'ਤੇ ਵਾਧੂ ਭਾਰ ਪਾਉਣ ਦੀ ਤਿਆਰੀ 'ਚ ਸਰਕਾਰ'
ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾ ਵਾਧੇ ਕਰਦੇ ਸਨ ਕਿ ਉਹ ਕੋਈ ਸਕਿਊਰਟੀ ਜਾਂ ਗੱਡੀਆਂ ਨਹੀਂ ਲੈਣਗੇ ਪਰ ਹੁਣ ਉਨ੍ਹਾਂ ਦਾ ਮੰਤਰੀ ਮੰਡਲ ਫਾਰਚੂਨਰ ਅਤੇ ਹੋਰ ਮਹਿੰਗੀਆਂ ਗੱਡੀਆਂ ਲੈਣ ਦੀ ਤਿਆਰੀ ਕਰ ਰਿਹਾ ਹੈ। ਉਹ ਆਪਣੀਆਂ ਕਹੀਆਂ ਗੱਲਾਂ ਤੋਂ ਮੁਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਨ੍ਹਾਂ ਗੱਲਾਂ ਦਾ ਸਪੱਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਹੈ।
Last Updated : Feb 3, 2023, 8:22 PM IST