ਲਖੀਮਪੁਰ ਖੇੜੀ 'ਚ ਪ੍ਰਿੰਸੀਪਲ ਨੇ ਕੀਤੀ ਮਹਿਲਾ ਅਧਿਆਪਕ ਦੀ ਕੁੱਟਮਾਰ, ਵੀਡੀਓ ਹੋਇਆ ਵਾਇਰਲ - ਐਫਆਈਆਰ ਦਰਜ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰਿੰਸੀਪਲ ਨੇ ਮਹਿਲਾ ਅਧਿਆਪਕ ਦੀ ਸ਼ਰੇਆਮ ਜੁੱਤੀਆਂ ਨਾਲ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਧਿਆਪਕਾ ਦੀ ਕੁੱਟਮਾਰ ਕਾਰਨ ਸਿੱਖਿਆ ਸੰਗਠਨ ਕਾਫੀ ਨਾਰਾਜ਼ ਹੈ। ਇਸ ਨਾਲ ਹੀ ਬੀਐਸਏ ਨੇ ਵੀਡਿਓ ਦੇਖ ਕੇ ਪ੍ਰਿੰਸੀਪਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਫਿਲਹਾਲ ਮੁਲਜ਼ਮ ਪ੍ਰਿੰਸੀਪਲ ਅਤੇ ਪੀੜਤ ਮਹਿਲਾ ਅਧਿਆਪਕ ਪ੍ਰਿੰਸੀਪਲ ਉੱਤੇ ਐਫਆਈਆਰ ਦਰਜ ਕਰਵਾਉਣ ਲਈ ਥਾਣੇ ਪਹੁੰਚ ਗਈ। ਵੀਡੀਓ ਦੇ ਆਧਾਰ 'ਤੇ ਪ੍ਰਿੰਸੀਪਲ ਦੀ ਪਛਾਣ ਅਜੀਤ ਵਰਮਾ ਵਜੋਂ ਹੋਈ ਹੈ। ਜੋ ਸਕੂਲ ਦਾ ਪ੍ਰਿੰਸੀਪਲ ਹੈ। ਇਸ ਦੇ ਨਾਲ ਹੀ ਅਧਿਆਪਕਾ ਦਾ ਨਾਮ ਸੀਮਾ ਦੇਵੀ ਹੈ, ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਐਜੂਕੇਸ਼ਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਮਿਸ਼ਰਾ ਨੇ ਈਟੀਵੀ ਇੰਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਨਾਲ ਇੱਕ ਮਹਿਲਾ ਅਧਿਆਪਕ ਨਾਲ ਵਿਵਹਾਰ ਕੀਤਾ ਗਿਆ ਹੈ। ਇਹ ਬੇਹੱਦ ਸ਼ਰਮਨਾਕ ਹੈ। ਬੀਐਸਏ ਲਕਸ਼ਮੀਕਾਂਤ ਪਾਂਡੇ ਨੇ ਦੱਸਿਆ ਕਿ ਵੀਡੀਓ ਆਉਣ ਤੋਂ ਬਾਅਦ ਪ੍ਰਿੰਸੀਪਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:24 PM IST