ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਸਖ਼ਤੀ, ਮਾਰੇ ਛਾਪੇ - ਖੇਮਕਰਨ
ਤਰਨਤਾਰਨ: ਪੰਜਾਬ ਵਿੱਚ ਨਵੀਂ ਬਣੀ 'ਆਮ ਆਦਮੀ ਪਾਰਟੀ' ਦੀ ਸਰਕਾਰ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਜਿੱਥੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਮੁਕੰਮਲ ਤੌਰ ਉੱਤੇ ਖਤਮ ਕਰਨਾ ਹੈ। ਜਿਸ ਤਹਿਤ ਅੱਜ ਖੇਮਕਰਨ ਵਿਖੇ ਐਸਡੀਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬਿਜਲੀ ਮਹਿਕਮਿਆਂ ਦੇ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਅਤੇ ਇਸ ਦੌਰਾਨ ਨਾਜਾਇਜ਼ ਲੱਗੀਆਂ ਕੁੰਡੀਆਂ ਰਾਹੀਂ ਚੋਰੀ ਹੋ ਰਹੀ ਬਿਜਲੀ ਨੂੰ ਰੋਕਿਆ ਗਿਆ ਅਤੇ ਕੁੰਡੀਆਂ ਲਾਉਣ ਵਾਲੇ ਵਿਅਕਤੀਆਂ ਉੱਤੇ ਜੁਰਮਾਨੇ ਕੀਤੇ ਗਏ। ਇਸ ਦੌਰਾਨ ਗੱਲਬਾਤ ਕਰਦੇ ਹੋਏ ਐੱਸਡੀਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਿਰਫ ਇੱਕ ਹੀ ਮਕਸਦ ਹੈ ਕੀ ਉਹ ਹਰ ਹੀਲੇ ਬਿਜਲੀ ਚੋਰੀ ਰੋਕਣਾ ਚਾਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਕਰਨੀ ਬੰਦ ਕਰ ਦੇਣ ਅਤੇ ਜਿਨ੍ਹਾਂ ਦੇ ਬਿੱਲ ਰੁਕੇ ਹੋਏ ਹਨ ਉਹ ਆਪਣੇ ਮੀਟਰਾਂ ਦੇ ਬਿੱਲ ਤਾਰਨ।
Last Updated : Feb 3, 2023, 8:23 PM IST