ਇਤਿਹਾਸਕ ਨਗਰੀ ਗੋਇੰਦਵਾਲ ਸਾਹਿਬ ਵਿੱਚ ਲੱਗੇ ਪੋਸਟਰ, ਲਿਖਿਆ ਸ਼ਰਾਬ ਤੇ ਚਿੱਟਾ ਇੱਥੇ ਸ਼ਰੇਆਮ ਮਿਲਦਾ ਹੈ - ਚਿੱਟਾ ਇੱਥੇ ਸ਼ਰੇਆਮ ਮਿਲਦਾ
ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਨਿੰਮ ਵਾਲੀ ਘਾਟੀ ਜੋ ਕਿ ਨਸ਼ਿਆਂ ਦੀ ਵਿੱਕਰੀ ਲਈ ਲੰਮੇ ਸਮੇਂ ਤੋਂ ਬਦਨਾਮ ਹੈ ਅਤੇ ਬੀਤੀ ਰਾਤ ਕਿਸੇ ਦੁਖੀ ਪਰਿਵਾਰ ਵੱਲੋਂ ਨਿੰਮ ਵਾਲੀ ਘਾਟੀ ਨੂੰ ਜਾਣ ਵਾਲੇ ਰਸਤਿਆਂ ਤੇ ਚਿੱਟੇ ਅਤੇ ਸ਼ਰਾਬ ਦੀ ਵਿੱਕਰੀ ਦੇ ਪੋਸਟਰ ਲਗਾਏ ਗਏ ਹਨ। ਹੁਣ ਇਹ ਪੋਸਟਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਸਬੰਧੀ ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦੀ ਵਿੱਕਰੀ ਤੇ ਰੋਕ ਲਗਾਉਣ ਵਿੱਚ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਮੁਹੱਲਾ ਨਿੰਮ ਵਾਲੀ ਘਾਟੀ ਵਿੱਚ ਨਸ਼ਾ ਤਸਕਰਾਂ ਵੱਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਹੈ। ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਹੋਣ ਕਾਰਨ ਕਿਸੇ 'ਤੇ ਕੋਈ ਕਾਰਵਾਈ ਨਹੀ ਹੁੰਦੀ।
Last Updated : Feb 3, 2023, 8:31 PM IST