ਗੈਰ ਲਾਇਸੈਂਸੀ ਨਸ਼ਾ ਛੁਡਾਊ ਕੇਂਦਰ ਉੱਤੇ ਪੁਲਿਸ ਦੀ ਛਾਪੇਮਾਰੀ, 3 ਖਿਲਾਫ ਮਾਮਲਾ ਦਰਜ - ਪਿੰਡ ਰਾਜੇਆਣਾ
ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਨੇੜੇ New way drug counselling and re-habilitation centre ਨਾਮੀ ਇੱਕ ਗੈਰ ਲਾਇਸੈਂਸੀ ਨਸ਼ਾ ਛੁਡਾਊ ਕੇਂਦਰ 'ਤੇ ਪੁਲਿਸ ਨੇ ਛਾਪਾ ਮਾਰਿਆ, ਜਿੱਥੇ ਭੋਲੇ ਭਾਲੇ ਲੋਕਾਂ ਤੋਂ ਮੋਟੀ ਰਕਮ ਲੈ ਕੇ ਨਸ਼ਾ ਛੁਡਾਉਣ ਦਾ ਧੰਦਾ ਕੀਤਾ। ਸੈਂਟਰ ਚੋਂ 31 ਦੇ ਕਰੀਬ ਨੌਜਵਾਨਾਂ ਨੂੰ ਬਚਾਇਆ ਗਿਆ, ਜਿਨ੍ਹਾਂ 'ਚੋਂ 7 ਨੌਜਵਾਨਾਂ ਨੂੰ ਘਰ ਭੇਜ ਦਿੱਤਾ ਗਿਆ ਅਤੇ ਬਾਕੀ 23 ਨੌਜਵਾਨਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਏ ਗਏ। ਦੂਜੇ ਪਾਸੇ ਇਨ੍ਹਾਂ 23 ਨੌਜਵਾਨਾਂ 'ਚੋਂ 12 ਨੌਜਵਾਨ ਫ਼ਰਾਰ ਹੋ ਗਏ। ਦੂਜੇ ਪਾਸੇ ਪੁਲਿਸ ਨੇ ਸੈਂਟਰ ਚਲਾ ਰਹੇ 3 ਵਿਅਕਤੀਆਂ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:31 PM IST