ਹਨੂੰਮਾਨ ਮੰਦਿਰ 'ਚੋਂ 15 ਲੱਖ ਰੁਪਏ ਦਾ ਸਮਾਨ ਚੋਰੀ ਕਰਨ ਵਾਲੇ ਮੁਲਜ਼ਮ ਕਾਬੂ, ਚੋਰੀ ਹੋਇਆ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ - ਚੋਰੀ ਦੀ ਵਾਰਦਾਤ
Published : Jan 18, 2024, 7:22 AM IST
|Updated : Jan 18, 2024, 7:36 AM IST
ਬਰਨਾਲਾ ਦੇ ਕਸਬਾ ਧਨੌਲਾ 'ਚ ਕਰੀਬ 350 ਸਾਲ ਪੁਰਾਣੇ ਸ਼੍ਰੀ ਹਨੂੰਮਾਨ ਮੰਦਿਰ 'ਚ ਹਨੂੰਮਾਨ ਜੀ ਦੀ ਮੂਰਤੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਅਤੇ ਅੱਖਾਂ ਚੋਰੀ ਹੋਈਆਂ ਸਨ। ਇਸ ਵਾਰਦਾਤ ਦੌਰਾਨ ਕਰੀਬ 15 ਲੱਖ ਰੁਪਏ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਬਰਨਾਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਹੁਣ ਪੁਲਿਸ ਨੇ ਮਾਮਲੇ ਵਿੱਚ ਸਫਲਤਾ ਹਾਸਿਲ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਸਮੇਤ ਪੁਲਿਸ ਨੇ ਉਨ੍ਹਾਂ 2 ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੂੰ ਚੋਰੀ ਦਾ ਇਹ ਸਮਾਨ ਵੇਚਿਆ ਗਿਆ ਸੀ। ਐਸ.ਐਸ.ਪੀ ਬਰਨਾਲਾ ਨੇ ਕਿਹਾ ਹੈ ਕਿ ਮੁਲਜ਼ਮਾਂ ਦੇ ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।