ਖੁਦ ਹੀ ਰੱਚਿਆ ਅਗਵਾ ਹੋਣ ਦਾ ਡਰਾਮਾ, ਪੁਲਿਸ ਨੇ ਖੋਲ੍ਹੀ ਪੋਲ
ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਥਾਣਾ ਖਨੌਰੀ ਵਿਖੇ ਅਗਵਾ ਦਾ ਡਰਾਮਾ ਰਚ ਕੇ ਪਰਿਵਾਰ ਤੋਂ ਫਿਰੌਤੀ ਲੈਣ ਦੀ ਮਨਸ਼ਾ ਨਾਲ ਮਲੇਸ਼ੀਆ ਭੱਜ ਰਹੇ ਨੌਜਵਾਨ ਨੂੰ 2 ਘੰਟਿਆਂ ਦੇ ਅੰਦਰ-ਅੰਦਰ ਦਿੱਲੀ ਏਅਰਪੋਰਟ (Person Plotted Plan of kidnap Himself) ਤੋਂ ਪਾਸਪੋਰਟ ਸਮੇਤ ਕਾਬੂ ਕੀਤਾ ਗਿਆ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਭਾਸ਼ ਰਾਮ ਵਾਸੀ ਖਨੌਰੀ ਮੰਡੀ ਨੇ ਇਤਲਾਹ ਦਿੱਤੀ ਕਿ 30 ਦਸੰਬਰ ਨੂੰ 12:30 ਵਜੇ ਉਸ ਦਾ 25 ਸਾਲਾਂ ਪੁੱਤਰ ਨਵੀਨ ਕੁਮਾਰ ਆਪਣੀ ਮਾਤਾ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਬਾਜ਼ਾਰ ਜਾ ਰਿਹਾ ਹੈ। ਜਦੋਂ ਕਰੀਬ 3:00 ਵਜੇ ਤੱਕ ਉਹ ਘਰ ਵਾਪਸ ਨਾ ਆਇਆ ਤਾਂ ਉਹ ਲੜਕੇ ਦੀ ਭਾਲ ਕਰਦੇ ਰਹੇ। ਫਿਰ 7:56 ਵਜੇ (kidnap Himself for Money in Sangrur) ਵਟਸਐਪ ਰਾਹੀਂ ਉਸ ਦੇ ਲੜਕੇ ਨੇ ਮੈਸੇਜ 'ਚ 1 ਕਰੋੜ ਦੀ ਫਿਰੌਤੀ ਬਾਰੇ ਲਿਖਿਆ ਹੋਇਆ ਆਇਆ। ਇਸ 'ਤੇ ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਥਾਣਾ ਸਿਟੀ ਖਨੌਰੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ’ਚ ਲਿਆਂਦੀ ਗਈ। ਇਸ ਤੋਂ ਬਾਅਦ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ (Sangrur false Kidnapping news) ਖੁਲਾਸਾ ਕੀਤਾ।
Last Updated : Feb 3, 2023, 8:38 PM IST