ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਅੱਕੇ ਲੋਕਾਂ ਨੇ ਸਰਕਾਰ ਨੂੰ ਦਿੱਤੀ ਸਲਾਹ - truck strike continues
Published : Jan 2, 2024, 5:48 PM IST
ਰੂਪਨਗਰ : ਹਿੱਟ ਐਂਡ ਰਨ ਨੂੰ ਲੈਕੇ ਕੇਂਦਰ ਵੱਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਤੋਂ ਨਾਖੁਸ਼ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਹੈ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਆਵਾਜਾਈ ਦੇ ਸਾਧਨਾਂ ਨੂੰ ਲੈਕੇ ਲੋਕ ਚਿੰਤਤ ਹਨ ਅਤੇ ਇਸ ਲਈ ਪੈਟਰੋਲ ਪੰਪਾਂ ਉੱਤੇ ਲੋਕਾਂ ਦਾ ਜਮਾਵੜਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਰੋਪੜ ਸ਼ਹਿਰ ਦੇ ਚਾਰ ਵਿੱਚੋਂ ਦੋ ਪੈਟਰੋਲ ਪੰਪਾਂ ਉੱਤੇ ਪੈਟਰੋਲ ਅਤੇ ਡੀਜ਼ਲ ਖਤਮ ਹੋ ਗਿਆ ਹੈ। ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੰਮੀਆਂ ਕਤਾਰਾਂ 'ਚ ਖੜ੍ਹੇ ਲੋਕ ਖੱਜਲ ਖੁਆਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਾਮਲੇ ਦਾ ਹੱਲ ਕਰਨ ਦੀ ਲੋੜ ਹੈ। ਕਿਉਂਕਿ ਜੇਕਰ ਇਹ ਹੜਤਾਲ ਜਾਰੀ ਰਹੀ ਤਾਂ ਲੋਕਾਂ ਨੂੰ ਰੋਜ਼ਾਨਾਂ ਜੀਵਨ ਵਿੱਚ ਕਈ ਚੀਜਾਂ ਨੂੰ ਲੈਕੇ ਨੁਕਸਾਨ ਹੋਵੇਗਾ। ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਮਸਲੇ 'ਤੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਸੰਬੰਧਿਤ ਵਰਗ ਦਾ ਨੁਕਸਾਨ ਨਾ ਹੋ ਸਕੇ। ਅਜਿਹਾ ਕਾਨੂੰਨ ਬਣਾਉਣ ਤੋਂ ਪਹਿਲਾਂ ਜਥੇਬੰਦੀਆਂ ਦੇ ਨਾਲ ਵਿਚਾਰ ਵਟਾਂਦਰਾ ਜਰੂਰ ਕਰਨਾ ਚਾਹੀਦਾ ਹੈ।