ਹਿਮਾਚਲ 'ਚ ਹੋਈ ਬਰਫਬਾਰੀ ਕਾਰਨ ਪੰਜਾਬ ਉੱਤੇ ਛਾਈ ਧੁੰਦ ਦੀ ਚਿੱਟੀ ਚਾਦਰ - ਧੁੰਦ ਨੇ ਵਾਹਨਾਂ ਦੀ ਰਫਤਾਰ ਤਾਂ ਮੱਧਮ ਪਾਈ
ਉੱਤਰੀ ਭਾਰਤ ਵਿੱਚ ਜਿੱਥੇ ਇੱਕ ਪਾਸੇ ਪਹਾੜਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ ਅਤੇ ਦੂਜੇ ਪਾਸੇ ਜ਼ਮੀਨੀ ਖੇਤਰਾਂ ਵਿੱਚ ਧੁੰਦ ਦੀ ਸੰਘਣੀ ਚਾਦਰ (Dense fog in land areas) ਨਜ਼ਰ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਅਤੇ ਠੰਡ ਪੈ ਰਹੀ ਹੈ, ਜਿਸ ਕਾਰਨ ਰੇਲ ਗੱਡੀਆਂ ਦੀ ਰਫ਼ਤਾਰ ਰੁਕ ਗਈ ਹੈ। ਜੇਕਰ ਸੜਕਾਂ ਦੀ ਗੱਲ ਕਰੀਏ ਤਾਂ ਵਾਹਨ 30 ਤੋਂ 50 ਦੀ ਰਫ਼ਤਾਰ ਨਾਲ ਚੱਲ ਰਹੇ ਹਨ ਅਤੇ ਫਲੈਸ਼ਲਾਈਟ ਚਲਾਉਣ ਦੇ ਨਾਲ-ਨਾਲ ਹੈੱਡਲਾਈਟ ਵੀ ਚਲਾਉਣੀ ਪੈਂਦੀ ਹੈ। ਧੁੰਦ ਨੇ ਵਾਹਨਾਂ ਦੀ ਰਫਤਾਰ ਤਾਂ ਮੱਧਮ ਪਾਈ (The fog slowed down the speed of the vehicles) ਹੀ ਹੈ ਪਰ ਧੁੰਦ ਕਾਰਨ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਬਣਿਆ ਰਹਿੰਦਾ ਹੈ। ਦੂਜੇ ਪਾਸੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਧੁੰਦ ਵਿੱਚ ਗੱਡੀ ਚਲਾਉਣ ਸਮੇਂ ਖ਼ਾਸ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
Last Updated : Feb 3, 2023, 8:36 PM IST