ਵੱਡੀ ਮਾਤਰਾ ਵਿੱਚ ਅਫੀਮ ਸਣੇ ਇਕ ਮੁਲਜ਼ਮ ਗ੍ਰਿਫਤਾਰ - Patiala news
ਪਟਿਆਲਾ ਦੇ ਜੁਲਕਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਰੋਕ ਕੇ ਉਸ ਵਿਅਕਤੀ ਕੋਲੋਂ 6 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਹੋਇਆ ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਡੀਐਸਪੀ ਗੁਰਦੇਵ ਸਿੰਘ ਧਾਲੀਵਾਲ ਦਿੰਦਿਆ ਦੱਸਿਆ ਕਿ ਇਕ ਵਿਅਕਤੀ ਬੱਸ ਵਿਚੋਂ ਉਤਰ ਕੇ ਪੁਲਿਸ ਨੂੰ ਦੇਖ ਕੇ ਖਿਸਕ ਰਿਹਾ ਸੀ। ਪੁਲਿਸ ਨੇ ਨਾਕਾਬੰਦੀ ਕੀਤੀ ਸੀ। ਸ਼ੱਕ ਹੋਣ ਉੱਤੇ ਮੁਲਜ਼ਮ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਮੌਕੇ ਉੱਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 6 ਕਿਲੋ ਅਫੀਮ ਬਰਾਮਦ ਕੀਤੀ ਹੈ। ਅੱਗੇ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।
Last Updated : Feb 3, 2023, 8:33 PM IST