ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ, ਹੋਈ ਤੇਜ਼ ਬਾਰਿਸ਼ - ਪੰਜਾਬ ਵਿੱਚ ਮੀਂਂਹ
ਪਠਾਨਕੋਟ: ਬੀਤੇ ਕੁੱਝ ਦਿਨਾਂ ਤੋਂ ਪੈ ਰਹੀ ਲਗਾਤਾਰ ਗਰਮੀ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ ਪਰ ਹੁਣ ਬੀਤ ਰਾਤ ਨੂੰ ਪਠਾਨਕੋਟ 'ਚ ਬਾਰਿਸ਼ ਸ਼ੁਰੂ ਹੋਣ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਬੇਹੱਦ ਰਾਹਤ ਮਿਲੀ ਹੈ। ਇੰਨਾ ਹੀ ਨਹੀਂ ਮੀਂਹ ਕਾਰਨ ਸੜਕ ਤਾਂ ਬਣ ਗਈਆਂ ਹਨ ਪਰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ ਅਤੇ ਬਾਰਿਸ਼ ਦੌਰਾਨ ਗੜੇਮਾਰੀ ਵੀ ਡਿੱਗ ਹੋਈ। ਜ਼ਿਕਰਯੋਗ ਹੈ ਕਿ ਪਠਾਨਕੋਟ 'ਚ ਹੋਈ ਪ੍ਰੀ ਮਾਨਸੂਨ ਦੇ ਕਰੀਬ 15 ਮਿੰਟ ਮੀਂਹ ਪੈਣ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੇ ਲਿਆ ਸੁੱਖ ਦਾ ਸਾਹ ਲਿਆ ਹੈ।
Last Updated : Feb 3, 2023, 8:23 PM IST