ਸਰਹਾਲੀ ਥਾਣਾ ਉਤੇ ਆਰਪੀਜੀ ਹਮਲੇ ਵਿੱਚ ਫੜੇ ਗਏ 7 ਨਾਬਾਲਿਗ ਨੌਜਵਾਨਾਂ ਨੂੰ ਦਿੱਤੀ ਮਾਫੀ
ਤਰਨਤਾਰਨ ਦੇ ਐਸਐਸਪੀ ਜੀਐਸ ਚੌਹਾਨ ਨੇ ਪ੍ਰੈੱਸ ਕਾਨਫਰੰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਨਤਾਰਨ ਜਿਲ੍ਹੇ ਦੇ ਕੁਝ ਨੌਜਵਾਨ ਜੋ ਕਿ ਸਮਾਜ ਵਿਰੋਧੀ ਗਤੀਵਿਧੀਆਂ ਨਾਲ ਜੁੜ ਗਏ ਸਨ। ਉਹਨਾਂ ਵਿਰੋਧ ਮਾਮਲੇ ਵੀ ਦਰਜ ਹੋ ਚੁੱਕੇ ਸੀ। ਪਰ ਫਿਰ ਵੀ ਡੀਜੀਪੀ ਸਾਹਿਬ ਵੱਲੋਂ ਤਰਸ ਦੇ ਅਧਾਰ ਉਤੇ ਉਹਨਾਂ ਨੂੰ ਮਾਫੀ ਦੇਕੇ ਸੁਧਰਨ ਦਾ ਮੌਕਾ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਘਰ ਵਾਲਿਆਂ ਅਤੇ ਪਿੰਡਾਂ ਦੇ ਮੋਹਤਬਾਰਾ ਦੀ ਜਿੰਮੇਵਾਰੀ ਉਤੇ ਛੱਡ ਦਿੱਤਾ ਹੈ। ਤਾਂ ਜੋ ਉਹ ਗਲਤ ਕੰਮਾ ਚੋ ਨਿਕਲ ਕੇ ਸੁਧਰ ਸਕਣ। ਇਹ ਨੌਜਵਾਨ ਤਰਨਤਾਰਨ ਪੁਲਿਸ ਨੇ ਸਰਹਾਲੀ ਥਾਣਾ ਤੇ ਆਰਪੀਜੀ ਹਮਲੇ ਵਿੱਚ ਫੜੇ ਸਨ। ਇਨ੍ਹਾਂ ਦਾ ਜੁਲਮ ਘੱਟ ਸੀ ਇਸ ਲਈ ਇਨ੍ਹਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਗਿਆ ਹੈ।Pardon given to 7 minors caught in RPG attack on Sarhali police station
Last Updated : Feb 3, 2023, 8:36 PM IST