ਜ਼ਿੰਦਗੀ ਦਾ ਡੋਰ ਕੱਟ ਰਹੀ ਹੈ ਚਾਈਨਾ ਡੋਰ, ਹੁਸ਼ਿਆਰਪੁਰ ਦਾ ਵਿਅਕਤੀ ਕੀਤਾ ਜਖ਼ਮੀ - coming under grip of China Dor
ਗੜ੍ਹਸ਼ੰਕਰ ਵਿਖੇ ਚਾਈਨਾ ਡੋਰ ਦੀ ਚਪੇਟ ਵਿੱਚ ਆਉਣ ਕਰਕੇ ਇੱਕ ਵਿਅਕਤੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਮਨਜੋਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਰਾਏਪੁਰ ਆਨੰਦਪੁਰ ਸਾਹਿਬ ਅਤੇ ਸੁਰਜੀਤ ਸਿੰਘ ਪੁੱਤਰ ਰਾਮ ਕਿਸ਼ਨ ਪਿੰਡ ਸਲੀਮਪੁਰ ਜਿਲ੍ਹਾ ਨਵਾਂਸ਼ਹਿਰ ਨੇ ਦੱਸਿਆ ਕਿ ਜਦੋਂ ਉਹ ਗੜ੍ਹਸ਼ੰਕਰ ਦੇ ਬੰਗਾ ਚੌਂਕ ਵਿਖੇ ਪੁੱਜੇ ਤਾਂ ਉਹ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਏ। ਚਾਈਨਾ ਡੋਰ ਦੀ ਚਪੇਟ ਵਿੱਚ ਆਉਣ ਕਰਕੇ ਸੁਰਜੀਤ ਸਿੰਘ ਦੇ ਹੱਥ 'ਤੇ ਡੂੰਗੀ ਸੱਟ ਲੱਗ ਗਈ ਅਤੇ ਮਨਜੋਤ ਸਿੰਘ ਦਾ ਦਾ ਕਿਸੇ ਤਰ੍ਹਾਂ ਬਚਾਅ ਹੋ ਗਿਆ। ਇਸ ਸਬੰਧ ਦੇ ਵਿੱਚ ਉਨ੍ਹਾਂ ਥਾਣਾ ਗੜ੍ਹਸ਼ੰਕਰ ਨੂੰ ਸੂਚਿਤ ਕੀਤਾ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
Last Updated : Feb 3, 2023, 8:37 PM IST