ਤਰਨਤਾਰਨ 'ਚ ਸੰਘਣੀ ਧੁੰਦ ਕਾਰਨ ਬੱਸ ਅਤੇ ਟਿੱਪਰ ਵਿਚਾਲੇ ਹੋਈ ਟੱਕਰ, ਇੱਕ ਦੀ ਮੌਕੇ 'ਤੇ ਮੌਤ, ਕਈ ਸਵਾਰੀਆਂ ਜ਼ਖਮੀ - One person died
Published : Dec 27, 2023, 6:17 PM IST
Accident in Tarn Taran: ਤਰਨਤਾਰਨ ਨੇੜੇ ਸੰਘਣੀ ਧੁੰਦ ਕਾਰਨ ਬੱਸ ਅਤੇ ਟਿੱਪਰ ਵਿਚਾਲੇ ਹੋਈ ਟੱਕਰ 'ਚ ਬੱਸ ਦੇ ਹੈਲਪਰ ਦੀ ਮੌਕੇ (death during the accident) 'ਤੇ ਹੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਨਿਊਦੀਪ ਕੰਪਨੀ ਦੀ ਬੱਸ ਜੋ ਅੰਮ੍ਰਿਤਸਰ ਤੋਂ ਬਠਿੰਡਾ ਵੱਲ ਜਾ ਰਹੀ ਸੀ ਉਸ ਦੀ ਨੈਸ਼ਨਲ ਹਾਈਵੇ ਦੇ ਨੇੜੇ ਪਿੰਡ ਠੱਠੀਆ ਮਹੱਤਾ ਦੇ ਕੋਲ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਪੁਲਿਸ ਮੁਤਾਬਿਕ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹਾ ਟਿੱਪਰ ਬੱਸ ਚਾਲਕ ਨੂੰ ਦਿਖਾਈ ਨਹੀਂ ਦਿੱਤਾ ਅਤੇ ਬੱਸ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਈ, ਜਿਸ ਨਾਲ ਬੱਸ ਦਾ ਕਾਫੀ ਨੁਕਸਾਨ ਹੋਇਆ ਅਤੇ ਬੱਸ ਵਿੱਚ ਬੈਠੀਆਂ ਕਈ ਸਵਾਰੀਆ ਜ਼ਖ਼ਮੀ ਹੋ ਗਈਆਂ ਅਤੇ ਇਸ ਦੌਰਾਨ ਬੱਸ ਦੇ ਹੈਲਪਰ ਦੀ ਮੌਤ ਵੀ ਹੋ ਗਈ। ਥਾਣਾ ਸਰਹਾਲੀ ਦੇ ਇੰਸਪੈਕਟਰ ਕੰਵਲਜੀਤ ਰਾਏ ਦਾ ਕਹਿਣਾ ਹੈ ਕਿ ਹਾਦਸੇ ਮਗਰੋਂ ਟਿੱਪਰ ਚਾਲਕ ਫਰਾਰ ਹੋ ਗਿਆ ਪਰ ਉਨ੍ਹਾਂ ਨੇ ਟਿੱਪਰ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ।