ਪੰਜਾਬ

punjab

ETV Bharat / videos

ਸ਼ਿਵ ਸੈਨਾ ਆਗੂ ਦਾ ਬਿਆਨ, ਸੂਧੀਰ ਸੂਰੀ ਦੇ ਸਸਕਾਰ ਮੌਕੇ ਕਈ ਸ਼ਿਵ ਸੈਨਾ ਆਗੂ ਕੀਤੇ ਨਜ਼ਰਬੰਦ

By

Published : Nov 6, 2022, 7:59 PM IST

Updated : Feb 3, 2023, 8:31 PM IST

ਅੰਮ੍ਰਿਤਸਰ ਵਿੱਚ ਟਕਸਾਲੀ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਸਸਕਾਰ ਮੌਕੇ ਸਰਕਾਰ ਵੱਲੋਂ ਕਈ ਸ਼ਿਵ ਸੈਨਾ ਆਗੂ ਨਜ਼ਰਬੰਦ ਕਰ ਦਿੱਤੇ ਗਏ। ਜਿਸ ਦੇ ਚੱਲਦੇ ਸੁਧੀਰ ਸੂਰੀ ਤੇ ਪਰਿਵਾਰ ਦੇ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਗਿਆ ਤੇ ਉਨ੍ਹਾਂ ਨੇ ਸਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। ਜਿਸ ਦੇ ਚੱਲਦੇ ਸਰਕਾਰ ਨੂੰ ਸ਼ਿਵ ਸੈਨਿਕਾਂ ਤੋਂ ਆਪਣੀ ਨਜ਼ਰਬੰਦੀ ਹਟਾਉਣੀ ਪਈ। ਉੱਥੇ ਹੀ ਨਮਾਜ਼ੀ ਬਾਲਾਸਰ ਠਾਕਰੇ ਸ਼ਿਵ ਸੈਨਾ ਦੇ ਪੰਜਾਬ ਦੇ ਆਗੂ ਹਨੀ ਮਹਾਜਨ ਉਨ੍ਹਾਂ ਦੇ ਸਸਕਾਰ ਵਿੱਚ ਸ਼ਾਮਲ ਹੋਲੀ ਦੁਰਗਿਆਣਾ ਸ਼ਿਵਪੁਰੀ ਪੁੱਜੇ ਸੋਲ਼ਾਂ ਇਕੱਨਵੇ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਗਾਰਡਾਂ ਨੂੰ ਨਾਲ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਪਰਸਨਲ ਰਿਵਾਲਵਰ ਵੀ ਅੰਦਰ ਨਹੀਂ ਲਿਜਾ ਸਕਦੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਨੀ ਮਹਾਜਨ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਹਨੀ ਮਹਾਜਨ ਨੇ ਕਿਹਾ ਕਿ ਸਰਕਾਰ ਲਿਖਤੀ ਰੂਪ ਵਿੱਚ ਲਿਖ ਕੇ ਦੇਵੇ ਕਿ ਤੁਸੀਂ ਆਪਣੇ ਸੁਰੱਖਿਆ ਕਰਮਚਾਰੀ ਜਾਂ ਹਥਿਆਰ ਅੰਦਰ ਨਹੀਂ ਲਿਜਾ ਸਕਦੇ ਜੇਕਰ ਕੱਲ੍ਹ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਤੇ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੰਜਾਬ ਦੇ ਵਿੱਚ ਹੀ ਆਪਣੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ ਖਾਸ ਕਰਕੇ ਹਿੰਦੂਆਂ ਨੂੰ ਇਕ ਪਾਸੇ ਸਾਡੇ ਹਿੰਦੂ ਨੇਤਾ ਦੀ ਮੌਤ ਹੋਈ ਹੈ ਅਤੇ ਸਾਨੂੰ ਉਨ੍ਹਾਂ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ। Many Shiv Sena leaders were detained.Amritsar latest news in Punjabi
Last Updated : Feb 3, 2023, 8:31 PM IST

ABOUT THE AUTHOR

...view details