Jalandhar News: ਜਲੰਧਰ 'ਚ ਥਾਣਿਆਂ ਦੇ ਬਾਹਰ ਲੱਗੇ ਨੋਟਿਸ, ਛੋਟੇ ਕੱਪੜੇ ਪਾ ਕੇ ਥਾਣੇ ਆਉਣ ਦੀ ਮਨਾਹੀ - police station
Published : Oct 1, 2023, 9:32 AM IST
ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਪੋਸਟਰ ਲੱਗੇ ਹਨ। ਜਿੰਨਾਂ ਉੱਪਰ ਲਿਖਿਆ ਹੋਇਆ ਕਿ ਥਾਣੇ ਅੰਦਰ ਕੈਪਰੀ ਜਾਂ ਨਿੱਕਰ ਪਾ ਕੇ ਦਾਖ਼ਲ ਹੋਣਾ ਮਨ੍ਹਾ ਹੈ। ਉਧਰ ਇਸ ਸਬੰਧੀ ਨੋਟਿਸ ਬਾਰੇ ਜਲੰਧਰ ਦੇ ਥਾਣਾ ਨੰਬਰ ਚਾਰ ਵਿੱਚ ਤੈਨਾਤ ਐਡੀਸ਼ਨਲ SHO ਸੁਰਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਅਜਿਹੇ ਪੋਸਟਰ ਲਗਾਏ ਗਏ ਨੇ ਪਰ ਇਹ ਪੋਸਟਰ ਬਹੁਤ ਪੁਰਾਣੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਕਰਮੀਆਂ ਵੱਲੋਂ ਇਹ ਪੋਸਟਰ ਅੱਜ ਦੇਖਣ 'ਤੇ ਇਹਨਾਂ ਦੀ ਖ਼ਬਰ ਲਗਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨਿੱਕਰ ਜਾਂ ਕੈਪਰੀ ਪਾ ਕੇ ਥਾਣੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਥਾਣੇ ਵਿੱਚ ਦਾਖਲ ਨਹੀਂ ਕੀਤਾ ਜਾਂਦਾ, ਐੱਸਐੱਸਓ ਦਾ ਕਹਿਣਾ ਕਿ ਲੋਕਾਂ ਦੇ ਇਤਰਾਜ ਦੇ ਚੱਲਦੇ ਅਜਿਹੇ ਨੋਰਟਸ ਲਾਏ ਗਏ ਹਨ ਤਾਂ ਜੋ ਥਾਣੇ ਦੇ ਡਿਸਿਪਲਿਨ ਨੂੰ ਮੈਂਟੇਨ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਗਲਤੀ ਨਾਲ ਨਿਕਰ ਜਾਂ ਕੈਪਰੀ ਪਾ ਕੇ ਆਉਂਦਾ ਵੀ ਹੈ ਤਾਂ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਬਲਕਿ ਉਸ ਨੂੰ ਸਮਝਾਇਆ ਜਾਂਦਾ ਹੈ।