ਪੰਜਾਬ

punjab

ETV Bharat / videos

ਕਾਨੂੰਨ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ ਪਟਾਕੇ ਵੇਚਣ ਲਈ ਨਿਰਧਾਰਤ ਕੀਤੀ ਜਗ੍ਹਾ ਉੱਤੇ ਨਹੀਂ ਲੱਗਿਆ ਕੋਈ ਕਾਊਂਟਰ - ਭਦੌੜ ਵਿਖੇ ਸਟੇਡੀਅਮ ਵਿੱਚ ਜਗ੍ਹਾ ਨਿਰਧਾਰਤ

By

Published : Oct 25, 2022, 4:10 PM IST

Updated : Feb 3, 2023, 8:30 PM IST

ਬਰਨਾਲਾ ਵਿੱਚ ਪ੍ਰਸ਼ਾਸਨ ਦੇ ਹੁਕਮਾਂ (Administration orders in Barnala) ਦੀਆਂ ਸ਼ਰੇਆਮ ਧੱਜੀਆਂ ਉਡਦੀਆਂ ਵਿਖਾਈ ਦਿੱਤੀਆਂ ਦਰਅਸਲ ਜ਼ਿਲ੍ਸ਼ਹੇ ਦੇ ਸ਼ਹਿਰਾਂ ਵਿੱਚ ਵੱਖ ਵੱਖ ਦੁਕਾਨਦਾਰਾਂ ਤੋਂ ਪਟਾਕੇ ਵੇਚਣ ਲਈ ਲਾਈਸੰਸ ਅਪਲਾਈ ਕਰਵਾਏ ਗਏ ਸਨ ਅਤੇ ਜਿਨ੍ਹਾਂ ਨੂੰ ਪਟਾਕੇ ਵੇਚਣ ਦੇ ਲਾਈਸੈਂਸ ਜਾਰੀ ਕੀਤੇ ਗਏ ਸਨ ਉਨ੍ਹਾਂ ਨੂੰ ਪਟਾਕੇ ਵੇਚਣ ਲਈ ਭਦੌੜ ਵਿਖੇ ਸਟੇਡੀਅਮ ਵਿੱਚ ਜਗ੍ਹਾ ਨਿਰਧਾਰਤ (Allocated space in the stadium at Bhadore) ਕੀਤੀ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਖੁੱਲ੍ਹੇਆਮ ਬਾਜ਼ਾਰਾਂ ਵਿਚ ਪਟਾਕੇ ਵੇਚਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ । ਦੂਜੇ ਪਾਸੇ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਖੁੱਲ੍ਹ ਕੇ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ ਅਤੇ ਸਟੇਡੀਅਮ ਦੀ ਬਜਾਏ ਖੁੱਲ੍ਹੇ ਬਾਜ਼ਾਰਾਂ ਵਿੱਚ ਸ਼ਰੇਆਮ ਪਟਾਕੇ ਵੇਚੇ ਗਏ ਅਤੇ ਸਟੇਡੀਅਮ ਵਿੱਚ ਸਿਰਫ਼ ਦਿਖਾਵੇ ਦੇ ਤੌਰ ਉੱਤੇ ਟੈਂਟ ਲਗਾ ਕੇ ਛੱਡ ਦਿੱਤੇ ਗਏ ਸਨ ਪਰੰਤੂ ਪਟਾਕੇ ਵੇਚਣ ਵਾਲੇ ਲਾਈਸੈਂਸ ਪ੍ਰਾਪਤ ਦੁਕਾਨਦਾਰ ਸਟੇਡੀਅਮ ਵਿੱਚ ਕੋਈ ਵੀ ਨਹੀਂ ਪਹੁੰਚਿਆ ਅਤੇ ਬਾਜ਼ਾਰਾਂ ਵਿੱਚ ਹੀ ਕਾਊਂਟਰ ਲਗਾ ਕੇ ਪਟਾਕਿਆਂ ਦੀ ਸੇਲ ਕੀਤੀ ਗਈ।
Last Updated : Feb 3, 2023, 8:30 PM IST

ABOUT THE AUTHOR

...view details