ਗੁਰੂ ਨਾਨਕ ਜੀ ਦੇ ਗੁਰਪੁਰਬ ਦੇ ਮੌਕੇ ਸੰਗਤਾਂ ਵੱਲੋਂ ਕੱਢਿਆ ਗਿਆ ਨਗਰ ਕੀਰਤਨ - Ferozepur news in punjabi
ਫਿਰੋਜ਼ਪੁਰ ਵਿਧਾਨ ਸਭਾ ਹਲਕਾ ਜ਼ੀਰਾ ਦੇ ਗੁਰਦੁਆਰਾ ਸਿੰਘ ਸਭਾ ਵਿੱਚੋਂ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ ਇਸ ਮੌਕੇ ਗੱਤਕਾ ਖੇਡਣ ਵਾਲੇ ਨੌਜਵਾਨਾਂ ਨੇ ਆਪਣੇ ਜੌਹਰ ਦਿਖਾਏ ਇਸ ਮੌਕੇ ਬੀਬੀਆਂ ਤੇ ਬੱਚਿਆਂ ਵੱਲੋਂ ਝਾੜੂ ਦੀ ਸੇਵਾ ਕਰ ਜਿਸ ਰਸਤੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੰਘਣਾ ਸੀ ਉਸ ਨੂੰ ਸਾਫ ਕੀਤਾ ਗਿਆ। ਰਾਗੀ ਢਾਡੀ ਜਥਿਆਂ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਕਿਹਾ ਕਿ ਜੋ ਪਹਿਲੇ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਵਿੱਚ ਲੰਗਰ ਚਲਾਇਆ ਸੀ ਉਸ ਨੂੰ ਅਜੇ ਤੱਕ ਚਲਾਇਆ ਜਾ ਰਿਹਾ ਹੈ ਇਸ ਮੌਕੇ ਦੇਖਣ ਨੂੰ ਮਿਲਿਆ ਕਿ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬੱਚਿਆਂ ਨੇ NSS ਦੀਆਂ ਯੂਨੀਫਾਰਮ ਪਾ ਕੇ ਇੱਥੇ ਗੁਰੂ ਦਾ ਲੰਗਰ ਲਗਾਇਆ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਲੰਗਰ ਛਕਾਇਆ।
Last Updated : Feb 3, 2023, 8:31 PM IST