ਜਾਮਾ ਮਸਜਿਦ ਵਿਖੇ ਮੁਸਲਿਮ ਵੈੱਲਫੇਅਰ ਸੁਸਾਇਟੀ ਨੇ ਕੀਤੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਜਾਣੋ ਵਜ੍ਹਾ - ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ
ਹੁਸ਼ਿਆਰਪੁਰ : ਐਤਵਾਰ ਨੂੰ ਜਾਮਾ ਮਸਜਿਦ ਹੁਸ਼ਿਆਰਪੁਰ ਵਿਖੇ ਨਵਾਜ਼ ਤੋਂ ਬਾਅਦ ਮੁਸਲਿਮ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੀ ਅਗੁਵਾਈ ਹੇਠ ਮੁਸਲਿਮ ਭਾਈਚਾਰੇ ਵਲੋਂ ਸਿੱਖ, ਮੁਸਲਿਮ, ਅਨਸੁਚਿਤ ਜਾਤੀ, ਈਸਾਈ ਸਾਂਝਾ ਫਰੰਟ ਦੇ ਸਹਿਯੋਗ ਨਾਲ ਭਾਜਪਾ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸਨ ਕਰ ਨੁਪੁਰ ਸ਼ਰਮਾ ਅਤੇ ਜਿੰਦਲ ਦਾ ਪੈਗੰਬਰ ਮੁਹੰਮਦ ਸਾਹਿਬ ਖਿਲਫ ਅਭਦਰ ਟਿੱਪਣੀ ਕਰਨ ਕਰਕੇ ਪੁੱਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਤੋਂ ਭਜਪਾ ਕੇਂਦਰ ਵਿੱਚ ਆਈ ਹੈ ਉੱਦ ਤੋਂ ਹੀ ਘੱਟ ਗਿਣਤੀਆਂ ਉੱਤੇ ਹਮਲੇ ਤੇਜ਼ ਹੋਏ ਹਨ। ਉਹਨਾਂ ਕਿਹਾ, ਹਜ਼ਰਤ ਮੁਹੰਮਦ ਸਾਹਿਬ ਨੂੰ ਮੁਸਲਮਾਨ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ। ਇਸ ਲਈ ਪੂਰੀ ਦੁਨੀਆ ਵਿੱਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਮੌਕੇ ਨਰਿੰਦਰ ਮੋਦੀ, ਅਮਿਤ ਸ਼ਾਹ ਮੁਰਦਾਬਾਦ, ਨੁਪੂਰ ਸ਼ਰਮਾ ਜਿੰਦਲ ਮੁਰਦਾਬਾਦ, ਭਾਜਪਾ ਸ਼ਰਮ ਕਰੋ ਸ਼ਰਮ ਕਰੋ ਦੇ ਨਾਅਰੇ ਲਾਏ ਗਏ। ਉਹਨਾਂ ਕਿਹਾ ਕਿ ਨੁਪੂਰ ਸ਼ਰਮਾ ਅਤੇ ਜਿੰਦਲ ਨੂੰ ਪਾਰਟੀ ਵਿੱਚੋ ਬਰਖ਼ਾਸਤ ਕਰਨ ਜਾਂ ਪਰਚਾ ਦਰਜ ਕਰਨਾ ਹੀ ਕਾਫੀ ਨਹੀਂ। ਉਹਨਾਂ ਹਜ਼ਰਤ ਮੁਹੰਮਦ ਸਾਹਿਬ ਦੀ ਤੋਹੀਨ ਕਰਨ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਧਰਮਿਕ ਸ਼ਖ਼ਸੀਅਤਾਂ ਦਾ ਅਪਮਾਨ ਨਾ ਹੋਵੇ ਲੋਕ ਸਭਾ ਦਾ ਸੈਸ਼ਨ ਬੁਲਾ ਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜਲਦ ਮੁਲਜ਼ਮਾਂ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।
Last Updated : Feb 3, 2023, 8:23 PM IST