ਭਦੌੜ ਦੇ ਪਿੰਡ ਸ਼ਹਿਣਾ ਵਿਚ NRI ਬਜ਼ੁਰਗ ਮਹਿਲਾ ਦਾ ਕਤਲ - ਐਨਆਰਆਈ ਪਰਿਵਾਰ
ਬਰਨਾਲਾ ਦੇ ਪਿੰਡ ਸ਼ਹਿਣਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ 5 ਵਜੇ ਦੇ ਕਰੀਬ ਪਿੰਡ ਦੀ ਬਜੁਰਗ ਔਰਤ ਦਾ ਅਣਜਾਣ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਸਹਿਣਾ ਦੀ ਤੂਤੜਾ ਪੱਤੀ ਵਿਖੇ ਕੈਨੇਡਾ ਦੇ ਐਨਆਰਆਈ ਪਰਿਵਾਰ ਦਾ ਬਜ਼ੁਰਗ ਜੋੜਾ ਲਛਮਣ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ ਜੋ ਕਿ ਇੱਕ ਮਹੀਨਾ ਪਹਿਲਾਂ ਕੈਨੇਡਾ ਤੋਂ ਆਏ ਸਨ ਜਿੱਥੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਨ੍ਹਾਂ ਨੇ ਬਜ਼ੁਰਗ ਔਰਤ ਅਮਰਜੀਤ ਕੌਰ 'ਤੇ ਹਮਲਾ ਕਰ ਉਸਦਾ ਕਤਲ ਕਰ ਦਿੱਤਾ। ਇਸ ਦੌਰਾਨ ਤਕਰੀਬਨ 25 ਤੋਲੇ ਸੋਨਾ ਅਤੇ ਹੋਰ ਸਮਾਨ ਲੈਕੇ ਚੋਰ ਫਰਾਰ ਹੋ ਗਏ। ਜਿਸਦੀ ਸੂਚਨਾ ਪੁਲਿਸ ਨੂੰ ਮਿਲਣ 'ਤੇ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸਬ ਡਵੀਜ਼ਨ ਪੁਲਿਸ ਮੌਕੇ ਉਪਰ ਪਹੁੰਚੀ ਅਤੇ ਫਿੰਗਰ ਪ੍ਰਿੰਟ ਮਾਹਿਰ ਅਤੇ ਡਾਗ ਸਕਾਡ ਟੀਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Last Updated : Feb 3, 2023, 8:31 PM IST