ਨਗਰ ਕੌਂਸਲ ਸਰਹਿੰਦ ਨੇ ਸ਼ਹਿਰ ਨੂੰ ਕੁੜਾ ਮੁਕਤ ਕਰਨ ਲਈ ਖ੍ਰੀਦੇ 8 ਨਵੇਂ ਟੈਂਪੂ
ਸ਼ਹਿਰ ਵਿੱਚੋਂ ਕੂੜਾ ਚੁੱਕਣ ਲਈ ਨਗਰ ਕੌਂਸਲ ਸਰਹਿੰਦ (City Council Sirhind) ਵੱਲੋਂ ਨਵੇਂ ਖਰੀਦੇ ਗਏ 8 ਛੋਟੇ ਟੈਂਪੂਆਂ ਨੂੰ ਕੰਵਰਬੀਰ ਸਿੰਘ ਰਾਏ ਅਤੇ ਨਗਰ ਕੌਸਲ ਦੇ ਪ੍ਰਧਾਨ ਅਸ਼ੋਕ ਸੂਦ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਆਪ ਆਗੂ ਕੰਵਰਬੀਰ ਰਾਏ ਨੇ ਦੱਸਿਆ ਕਿ ਕੁੱੜਾ ਚੁੱਕਣ ਲਈ ਨਗਰ ਕੌਂਸਲ ਕੋਲ ਕੇਵਲ 4 ਟੈਂਪੂ ਸੀ ਅਤੇ ਹੁਣ 12 ਟੈਂਪੂ ਹੋ ਗਏ ਹਨ। ਇਨ੍ਹਾਂ ਟੈਂਪੂਆ ਤੇ 47 ਲੱਖ 50 ਹਜਾਰ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 23 ਵਾਰਡ ਹਨ ਅਤੇ ਹਰੇਕ ਟੈਂਪੂ 2 ਵਾਰਡਾ ਵਿੱਚੋਂ ਕੁੜਾ ਚੁੱਕੇਗਾ, ਗਿੱਲਾ ਅਤੇ ਸੁੱਕਾ ਕੁੜਾ ਅਲੱਗ-ਅਲੱਗ ਚੁਕਿਆ ਜਾਵੇਗਾ, ਜਿਸ ਨਾਲ ਕੂੜੇ ਨੂੰ ਡਿਸਪੋਜ ਕਰਨਾ ਸੋਖਾ (It will be easy to dispose of the waste) ਹੋਵੇਗਾ। ਉਨ੍ਹਾਂ ਕਿਹਾ ਕਿ ਦਸੰਬਰ ਵਿਚ ਸ਼ਹੀਦੀ ਜੋੜ ਸਭਾ (Shahidi Jod Sabha) ਉੱਤੇ ਲੱਖਾ ਸ਼ਰਧਾਲੂ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਆਉਦੇ ਹਨ, ਇਸ ਲਈ ਸਫਾਈ ਬਹੁਤ ਜਰੂਰੀ ਹੈ।
Last Updated : Feb 3, 2023, 8:33 PM IST