ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਨਗਰ ਨਿਗਮ ਨੇ ਚੁੱਕਿਆ ਇਹ ਵੱਡਾ ਕਦਮ - traffic issue in Amritsar
ਅੰਮ੍ਰਿਤਸਰ ਵਿੱਚ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀ ਐਕਸ਼ਨ ਵਿੱਚ ਹਨ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਦੀ ਮਸਜਿਦ ਵਾਲੇ ਬਾਜ਼ਾਰ ਵਿੱਚ ਸਬਜ਼ੀ ਮਾਰਕੀਟ ਖਾਲੀ ਕਰਵਾਈ ਗਈ ਹੈ ਜਿਸ ਦਾ ਉੱਥੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਦੇ ਸਬਜ਼ੀ ਮਾਰਕਿਟ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਪ੍ਰਸ਼ਾਸ਼ਨ ਨੇ ਥਾਂ ਦਿੱਤੀ ਸੀ ਪਰ ਫਿਰ ਉਨ੍ਹਾਂ ਨੂੰ ਇੱਥੋਂ ਪ੍ਰਸ਼ਾਸ਼ਨ ਵੱਲੋਂ ਉਜਾੜਿਆ ਜਾ ਰਿਹਾ ਹੈ। ਪ੍ਰਵਾਸੀ ਭੁੱਖੇ ਮਰਨ ਦੀ ਕਗਾਰ ਉੱਤੇ ਆ ਜਾਣਗੇ ਸਾਡੇ ਨਾਲ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਿਗਮ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਭ ਦੀ ਮਾਰਕੀਟ ਵਾਲਿਆਂ ਨੂੰ ਅੰਮ੍ਰਿਤਸਰ ਨਹਿਰ ਦੇ ਕੋਲ ਜਗ੍ਹਾ ਦੇ ਦਿੱਤੀ ਹੈ।
Last Updated : Feb 3, 2023, 8:33 PM IST