ਹਸਪਤਾਲ ਦੇ ICU ਵਾਰਡ 'ਚ ਦਾਖ਼ਲ ਹੋਈ ਗਾਂ, VIDEO ਵਾਇਰਲ - mp cow seen in Rajgarh hospital icu ward
ਮੱਧ ਪ੍ਰਦੇਸ਼/ਰਾਜਗੜ੍ਹ ਮੱਧ ਪ੍ਰਦੇਸ਼ ਦੇ ਰਾਜਗੜ੍ਹ ਦੇ ਜ਼ਿਲ੍ਹਾ ਹਸਪਤਾਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਾਰਡ ਵਿੱਚ ਇੱਕ ਗਾਂ ਘੁੰਮਦੀ ਦਿਖਾਈ ਦਿੱਤੀ ਹੈ, ਇਹ ਗਾਂ ਕਿੰਨਾ ਟਾਇਮ ਵਾਰਡ ਵਿੱਚ ਘੁੰਮਦੀ ਰਹੀ ਅਤੇ ਬਾਅਦ ਵਿੱਚ ਗਾਂ ਆਈਸੀਯੂ ਵਾਰਡ ਵਿੱਚ ਚਲੀ ਗਈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਹਸਪਤਾਲ 'ਚ 24 ਘੰਟੇ ਗਾਰਡ ਤਾਇਨਾਤ ਰਹਿੰਦੇ ਹਨ ਤਾਂ ਫਿਰ ਗਾਂ ਹਸਪਤਾਲ ਦੇ ਅੰਦਰ ਕਿਵੇਂ ਪਹੁੰਚ ਗਈ। ਹਾਲਾਂਕਿ, ਰਾਜਗੜ੍ਹ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਰਾਜਿੰਦਰ ਕਟਾਰੀਆ ਦਾ ਕਹਿਣਾ ਹੈ, 'ਜਿੱਥੇ ਗਾਂ ਘੁੰਮਦੀ ਦਿਖਾਈ ਦਿੰਦੀ ਹੈ, ਉਹ ਪੁਰਾਣਾ ਕੋਵਿਡ ਆਈਸੀਯੂ ਵਾਰਡ ਹੈ। ਅਸੀਂ ਇਸ ਘਟਨਾ ਨੂੰ ਨੋਟਿਸ ਵਿਚ ਲੈ ਕੇ ਕਾਰਵਾਈ ਕੀਤੀ ਹੈ। ਫਿਲਹਾਲ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਹਸਪਤਾਲ ਦੇ ਵਾਰਡ ਇੰਚਾਰਜ ਅਤੇ ਗਾਰਡ ਨੂੰ ਹਟਾ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਸੁਰੱਖਿਆ ਏਜੰਸੀ ਨੂੰ ਨੋਟਿਸ ਵੀ ਦਿੱਤਾ ਗਿਆ ਹੈ।
Last Updated : Feb 3, 2023, 8:33 PM IST
TAGGED:
Rajgarh hospital video viral