Mountain Collapse Video: ਦੇਖਦੇ ਹੀ ਦੇਖਦੇ ਢੇਹਿ-ਢੇਰੀ ਹੋਇਆ ਚਮੋਲੀ 'ਚ ਪੂਰਾ ਪਹਾੜ
ਉੱਤਰਾਖੰਡ ਦੇ ਚਮੋਲੀ ਤੋਂ ਪਹਾੜ ਟੁੱਟਣ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਪਹਾੜ ਟੁੱਟਣ ਦੀ ਇਹ ਵੀਡੀਓ ਡਰਾਉਣੀ ਹੈ। ਬਦਰੀਨਾਥ ਹਾਈਵੇ 'ਤੇ ਪਹਾੜ ਟੁੱਟ ਗਿਆ ਹੈ। ਛਿੰਕਾ ਨਾਂ ਦੇ ਸਥਾਨ 'ਤੇ ਪਹਾੜ ਟੁੱਟ ਕੇ ਅਲਕਨੰਦਾ ਨਦੀ ਵਿੱਚ ਜਾ ਮਿਲ ਜਾਂਦਾ ਹੈ। ਪਹਾੜ ਟੁੱਟਣ ਤੋਂ ਬਾਅਦ ਪਹਾੜ ਦਾ ਮਲਬਾ ਸੜਕ ਤੋਂ ਦਰਿਆ ਤੱਕ ਖਿੱਲਰਿਆ ਪਿਆ ਸੀ। ਇਸ ਦੇ ਨਾਲ ਹੀ ਛਿੰਕਾ ਵਿੱਚ ਬਦਰੀਨਾਥ ਨੈਸ਼ਨਲ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅੱਜ ਸਵੇਰੇ ਮਲਬਾ ਆਉਣ ਕਾਰਨ ਬਦਰੀਨਾਥ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਸੀ। ਚਾਰਧਾਮ ਯਾਤਰੀ ਕਈ ਥਾਵਾਂ 'ਤੇ ਫਸੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤੀ ਕਦਮ ਚੁੱਕੇ ਹਨ। ਦਰਅਸਲ ਇਨ੍ਹੀਂ ਦਿਨੀਂ ਉੱਤਰਾਖੰਡ 'ਚ ਬਾਰਿਸ਼ ਹੋ ਰਹੀ ਹੈ। ਹਰ ਸਾਲ ਮਾਨਸੂਨ ਦੌਰਾਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੁੰਦੀਆਂ ਹਨ। ਇਸ ਕਾਰਨ ਜ਼ਿਲ੍ਹੇ ਦੀਆਂ ਸੜਕਾਂ ਬੰਦ ਹਨ। ਗੋਪੇਸ਼ਵਰ ਦੇ ਨਾਇਗਵਾੜ 'ਚ ਵੀ ਸਵੇਰੇ ਜ਼ਮੀਨ ਖਿਸਕ ਗਈ। ਉਥੇ ਵੀ ਅਜੇ ਤੱਕ ਸੜਕ ਨਹੀਂ ਖੁੱਲ੍ਹੀ ਹੈ।