ਸਿੱਧੂ ਮੂਸੇਵਾਲਾ ਦੀ ਮਾਤਾ ਨੇ ਲੋਕਾਂ ਨੂੰ ਮਰਹੂਮ ਸਿੱਧੂ ਦਾ ਗੀਤ ਵਾਰ ਸੁਣਨ ਦੀ ਕੀਤੀ ਅਪੀਲ - ਮੂਸੇਵਾਲਾ ਦੀ ਮਾਤਾ ਚਰਨ ਕੌਰ
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਲੋਕਾਂ ਨੂੰ (Sidhu Moose wala New Song vaar) ਅਪੀਲ ਕੀਤੀ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ 8 ਨਵੰਬਰ ਨੂੰ 'ਵਾਰ' ਗੀਤ ਰਿਲੀਜ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਦੂਜੇ ਉਸਦੇ ਗੀਤਾਂ ਨੂੰ ਪਿਆਰ ਦਿੱਤਾ ਹੈ, ਤਾਂ ਗੀਤ ਵਾਰ ਨੂੰ ਵੀ ਉਸੇ ਤਰ੍ਹਾਂ ਪਿਆਰ ਦਿਓ। ਉਨ੍ਹਾਂ ਉੱਥੇ ਹੀ ਕਿਹਾ ਕਿ ਆਪਣੇ ਬੱਚਿਆਂ ਦਾ ਖ਼ੁਦ ਖਿਆਲ ਰੱਖੋ ਅਤੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਬੱਚਿਆਂ ਵਿੱਚ ਅਤੇ ਨੌਜਵਾਨਾਂ ਦੇ ਵਿੱਚ ਚਿਣਗ ਲਗਾ ਕੇ ਗਿਆ ਹੈ। ਅੱਜ ਹਰ ਬੱਚਾ ਨੌਜਵਾਨ ਸਿਰਾਂ ਤੇ ਪੱਗਾਂ ਸਜਾਉਣ ਲੱਗਿਆ ਹੈ। ਇਸ ਲਈ ਹੀ ਅੱਜ ਬੱਚੇ ਤੋਂ ਬਜ਼ੁਰਗਾਂ ਤਕ ਸਿੱਧੂ ਨੂੰ ਪਿਆਰ ਕਰਦੇ ਹਨ।
Last Updated : Feb 3, 2023, 8:31 PM IST