ਜੇਲ੍ਹ ’ਚ ਬਾਹਰੋਂ ਸੁੱਟੇ ਗਏ 7 ਮੋਬਾਇਲ ਤੇ ਹੋਰ ਸਮੱਗਰੀ ਬਰਾਮਦ, ਅਣਪਛਾਤੇ ਵਿਰੁੱਧ ਮਾਮਲਾ ਦਰਜ - Mobile phones and other Accessories thrown
ਫ਼ਰੀਦਕੋਟ ਕੇਂਦਰੀ ਮਾਰਡਨ ਜੇਲ੍ਹ ਵਿੱਚੋਂ ਬਾਹਰੋਂ ਪੈਕ ਬਣਾ ਕੇ ਸੁੱਟੇ ਮੋਬਾਇਲ ਅਤੇ ਹੋਰ ਇਤਰਾਜਯੋਗ ਸਮੱਗਰੀ ਬਰਾਮਦ ਹੋਣ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਉੱਤੇ ਫ਼ਰੀਦਕੋਟ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਭੇਜੀ ਸ਼ਿਕਾਇਤ ਵਿੱਚ ਬਾਰੇ ਦੱਸਦੇ ਹੋਏ (Mobile phones and other Accessories thrown from outside the faridkot jail) ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਜੇਲ ਦੇ ਟਾਵਰ ਨੰਬਰ 8 ਅਤੇ 9 ਦੇ ਵਿੱਚਕਾਰ ਬਾਹਰੋਂ ਕਿਸੇ ਵਿਅਕਤੀ ਵੱਲੋਂ ਅੰਦਰ ਸੁੱਟੀ ਗਈ ਥ੍ਰੋ ਵਿੱਚੋਂ 1 ਕੀਪੈਡ ਮੋਬਾਇਲ, ਬੈਟਰੀ ਅਤੇ ਜ਼ਰਦਾ ਬਰਾਮਦ ਹੋਇਆ, ਜਦਕਿ ਦੂਜੀ ਥ੍ਰੋ ਵਿੱਚੋਂ 1 ਟੱਚ ਸਕਰੀਨ ਵਾਲਾ ਮੋਬਾਇਲ, 3 ਮੋਬਾਇਲ ਡਾਟਾ ਕੇਬਲਾਂ ਅਤੇ ਇੱਕ ਮੋਬਾਇਲ ਫੋਨ ਬੈਟਰੀ ਬਰਾਮਦ ਹੋਈ। ਸਹਾਇਕ ਸੁਪਰੀਡੈਂਟ ਅਨੁਸਾਰ ਉਕਤ ਤੋਂ ਇਲਾਵਾ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਈਆਂ 9 ਹੋਰ ਗੇਂਦਾਂ ’ਚੋਂ 1 ਟੱਚ ਸਕਰੀਨ ਵਾਲਾ ਮੋਬਾਇਲ, 4 ਕੀਪੈਡ ਮੋਬਾਇਲ, 2 ਮੋਬਾਇਲ ਚਾਰਜਰ, 20 ਪੁੜੀਆਂ ਜ਼ਰਦਾ ਅਤੇ 4 ਬੀੜੀਆਂ ਦੇ ਬੰਡਲ ਬਰਾਮਦ ਹੋਏ।
Last Updated : Feb 3, 2023, 8:37 PM IST