ਲੁਧਿਆਣਾ 'ਚ ਮੰਤਰੀ ਹਰਜੋਤ ਬੈਂਸ ਨੇ ਵਕੀਲ ਸਾਥੀਆਂ ਨਾਲ ਮਨਾਈ ਲੋਹੜੀ, ਬਾਰ ਕੌਂਸਲ ਦੇ ਵਿਕਾਸ ਲਈ ਦਿੱਤੇ 10 ਲੱਖ ਰੁਪਏ
Published : Jan 10, 2024, 7:46 PM IST
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਲੁਧਿਆਣਾ ਵਿੱਚ ਵਕੀਲ ਭਾਈਚਾਰੇ ਵੱਲੋਂ ਮਨਾਈ ਜਾ ਰਹੀ ਲੋਹੜੀ ਦੇ ਤਿਉਹਾਰ ਅੰਦਰ ਸ਼ਮੂਲੀਅਤ ਕਰਨ ਲਈ ਪਹੁੰਚੇ। ਇਸ ਦੌਰਾਨ ਉਹਨਾਂ ਵਕੀਲਾਂ ਨੂੰ ਆ ਰਹੀ ਸਮੱਸਿਆਵਾਂ ਅਤੇ ਇਨਫਰਾਸਟਰਕਚਰ ਦੇ ਸੁਧਾਰ ਦੇ ਲਈ ਆਪਣੇ ਨਿੱਜੀ ਫੰਡ ਤੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਿੱਖਿਆ ਦੇ ਵਿੱਚ ਕੀਤੇ ਜਾ ਰਹੇ ਸੁਧਾਰਾਂ ਸਬੰਧੀ ਵੀ ਉਹਨਾਂ ਕਿਹਾ ਕਿ ਆਉਣ ਵਾਲੀ 31 ਮਾਰਚ ਤੱਕ ਪੰਜਾਬ ਦਾ ਕੋਈ ਅਜਿਹਾ ਸਕੂਲ ਨਹੀਂ ਹੋਵੇਗਾ ਜਿੱਥੇ ਕਮਰਿਆਂ ਦੀ ਜਾਂ ਫਿਰ ਹੋਰ ਕਿਸੇ ਚੀਜ਼ ਦੀ ਸਮੱਸਿਆ ਹੋਵੇਗੀ । ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ 10 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਅਗਲੇ ਸਾਲ ਹੋਰ 10 ਹਜ਼ਾਰ ਅਧਿਆਪਕ ਭਰਤੀ ਕਰਨ ਜਾ ਰਹੇ ਹਾਂ ਜਿਸ ਨਾਲ ਸਟਾਫ ਦੀ ਕਮੀ ਪੂਰੀ ਹੋਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵਿਰਾਸਤ ਵਿੱਚ ਸਾਨੂੰ 20 ਹਜ਼ਾਰ ਖ਼ਸਤਾ ਹਾਲਤ ਸਕੂਲ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ 8 ਹਜ਼ਾਰ ਸਕੂਲਾਂ ਦਾ ਸੁਧਾਰ ਕੀਤਾ ਜਾ ਚੁੱਕਾ ਹੈ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੇ ਸੁਧਾਰ ਕੀ ਜਾ ਰਹੇ ਹਨ।