ਵਿੱਤ ਮੰਤਰੀ ਅਤੇ ਪੰਚਾਇਤ ਮੰਤਰੀ ਨੇ ਅਕਾਲੀ ਦਲ ਨੂੰ ਲਗਾਏ ਰਗੜੇ
ਗੁਰਦਾਸਪੁਰ ਦੇ ਪਿੰਡ ਨੜਾਵਾਲੀ ਵਿਖੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਵਲੋਂ ਆਪਣੀ ਜੇਬ ਵਿੱਚੋਂ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈਆ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖਾਸ ਤੌਰ ਉੱਤੇ ਪਹੁੰਚੇ। ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਐਨ ਆਰ ਆਈ ਡਾਕਟਰ ਕੁਲਜੀਤ ਸਿੰਘ ਦੇ ਵਲੋਂ ਕੀਤੇ ਇਸ ਉਪਰਾਲੇ ਨੂੰ ਸਲਾਘਾਯੋਗ ਦਸਦੇ ਕਿਹਾ ਕਿ ਐਨ ਆਰ ਆਈ ਪੰਜਾਬੀਆਂ ਨੀ ਇਸੇ ਤਰ੍ਹਾਂ ਪੰਜਾਬ ਦੇ ਵਿਕਾਸ ਵਿਚ ਆਪ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਕਤੂਬਰ ਤਕ ਹੀ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈਕੇ ਕਿਹਾ ਕਿ ਪੰਜਾਬ ਦਾ ਕਰਜਾ ਪਹਿਲੀਆਂ ਸਰਕਾਰਾਂ ਦੀ ਦੇਣ ਹੈ ਅਸੀਂ ਤਾਂ ਉਸੇ ਕਰਜੇ ਦੀਆਂ ਕਿਸ਼ਤਾਂ ਹੀ ਉਤਾਰ ਰਹੇ ਹਾਂ ਇਸੇ ਲਈ ਸਾਨੂੰ ਹੋਰ ਕਰਜਾ ਚੁੱਕਣਾ ਪੈ ਰਿਹਾ ਹੈ। ਓਥੇ ਹੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਈਤ ਮੰਤਰੀ ਕੁਲਦੀਪ ਧਾਲੀਵਾਲ ਨੇ ਪੰਜਾਬ ਸਰਕਾਰ ਵਲੋਂ ਲਏ ਗਏ 13640 ਕਰੋੜ ਦੇ ਕਰਜੇ ਨੂੰ ਲੈਕੇ ਕਿਹਾ ਕਿ ਇਹ ਆਪ ਸਰਕਾਰ ਦੀ ਗਲਤੀ ਨਹੀਂ ਇਹ ਕਰਜੇ ਕਾਂਗਰਸ ਅਤੇ ਸ਼੍ਰੋਮਈ ਅਕਾਲੀ ਦਲ ਦੀ ਦੇਣ ਹੈ।
Last Updated : Feb 3, 2023, 8:34 PM IST