ਪੰਜਾਬ

punjab

ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪਰਿਵਾਰ ਸਮੇਤ ਮੰਤਰੀ ਬਲਜੀਤ ਕੌਰ ਨੇ ਟੇਕਿਆ ਮੱਥਾ

By

Published : Oct 29, 2022, 5:20 PM IST

Updated : Feb 3, 2023, 8:30 PM IST

ਅੰਮ੍ਰਿਤਸਰ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ (Cabinet Minister Dr Baljit Kaur) ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਗਲਬਾਤ ਕਰਦਿਆਂ ਡਾ ਬਲਜੀਤ ਕੌਰ ਨੇ ਕਿਹਾ ਕਿ 'ਆਪ' ਸਰਕਾਰ ਜਨਤਾ ਦੀਆਂ ਮੰਗਾਂ ਨੂੰ ਪੁਰਨ ਕਰਨ ਲਈ ਵਚਨਬਧ ਹੈ। ਬੀਤੀਆਂ ਸਰਕਾਰਾਂ ਮੌਕੇ 90 ਹਜ਼ਾਰ ਦੇ ਕਰੀਬ ਮਰੇ ਲੋਕਾਂ ਦੇ ਖਾਤਿਆਂ ਵਿਚ ਪੈਨਸ਼ਨ ਸਕੀਮ ਤਹਿਤ ਪੈਸਾ ਜਾ ਰਿਹਾ ਸੀ ਜਿਸਨੂੰ ਆਂਗਨਵਾੜੀ ਵਰਕਰਾਂ ਦੀ ਮਦਦ (Help of Anganwadi workers) ਨਾਲ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 13 ਕਰੋੜ ਦੇ ਕਰੀਬ ਹੋਈ ਬਚਤ ਨੂੰ ਜਨਹਿਤ ਵਿੱਚ ਖਰਚਿਆ ਜਾਵੇਗਾ।
Last Updated : Feb 3, 2023, 8:30 PM IST

ABOUT THE AUTHOR

...view details