ਰੁਜ਼ਗਾਰ ਨਾ ਮਿਲਣ ਉੱਤੇ ਪੁਲ ਤੋਂ ਛਾਲ ਮਾਰ ਕੇ ਪਰਵਾਸੀ ਮਜ਼ਦੂਰ ਨੇ ਕੀਤੀ ਖੁਦਕੁਸ਼ੀ - ਜੀਆਰਪੀ ਰੇਲਵੇ ਪੁਲਿਸ
ਅੰਮ੍ਰਿਤਸਰ : ਪੰਜਾਬ ਵਿੱਚ ਬਹੁਤ ਸਾਰੇ ਪਰਵਾਸੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਪਹੁੰਚਦੇ ਹਨ। ਉੱਥੇ ਹੀ ਅੱਜ ਇੱਕ ਪਰਵਾਸੀ ਮਜ਼ਦੂਰ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ਼ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਗਈ। ਉੱਥੇ ਹੀ ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਪੰਜਾਬ ਵਿੱਚ ਆਪਣੇ ਰੁਜ਼ਗਾਰ ਨੂੰ ਕਮਾਉਣ ਵਾਸਤੇ ਪਹੁੰਚਦੇ ਹਨ। ਉੱਥੇ ਹੀ ਰੁਜ਼ਗਾਰ ਨਾ ਮਿਲਣ ਕਰਕੇ ਕਈ ਪਰਵਾਸੀ ਆਪਣੀ ਜੀਵਨ ਲੀਲ੍ਹਾ ਤੱਕ ਸਮਾਪਤ ਕਰ ਲੈਂਦੇ ਹਨ। ਉੱਥੇ ਇਸ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਦਾ ਆਇਆ ਹੈ। ਜਿੱਥੇ ਇੱਕ ਪਰਵਾਸੀ ਮੁਜ਼ਦੂਰ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਰਹੇ ਹਾਂ ਅਤੇ ਇਸ ਨੂੰ 72 ਘੰਟੇ ਲਈ ਆਪਣੇ ਕਬਜ਼ੇ ਵਿੱਚ ਰੱਖਾਂਗੇ ਅਤੇ ਉਸ ਤੋਂ ਬਾਅਦ ਸੀ ਇਹਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉੱਥੇ ਉਹਨਾਂ ਅੱਗੇ ਬੋਲਦੇ ਹੋਏ ਕਿਹਾ, ਜੇ ਕੋਈ ਵੀ ਵਿਅਕਤੀ ਇਸ ਨੂੰ ਜਾਣਦਾ ਹੈ ਤਾਂ ਉਹ ਜੀਆਰਪੀ ਰੇਲਵੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
Last Updated : Feb 3, 2023, 8:24 PM IST