PP Welfare Association Meeting: ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ ਤੇ ਬਣਾਈ ਯੂਨੀਅਨ, ਸਰਕਾਰ ਅੱਗੇ ਰੱਖੀ ਮੰਗ - ਸਾਬਕਾ ਡੀਐਸਪੀ ਰਜਿੰਦਰ ਸਿੰਘ ਆਨੰਦ
Published : Sep 2, 2023, 6:40 PM IST
ਮੋਗਾ 'ਚ ਸਾਬਕਾ ਡੀਐਸਪੀ ਰਜਿੰਦਰ ਸਿੰਘ ਆਨੰਦ ਦੀ ਅਗਵਾਈ 'ਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ ਕੀਤੀ ਗਈ। ਜਿਸ 'ਚ ਉਨ੍ਹਾਂ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੇ ਲਈ ਯੂਨੀਅਨ ਦਾ ਗਠਨ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਤੋਂ ਉਮੀਦ ਹੈ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ ਅਤੇ ਮੁਸ਼ਕਿਲਾਂ ਨੂੰ ਦੂਰ ਕਰੇਗੀ। ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਅਜਿਹੇ ਨੇ ਜਿੰਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਜਾਂ ਕਿਸੇ ਅਫ਼ਸਰ ਦੀ ਨਫ਼ਰਤ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਆਸ ਰੱਖਦੇ ਹਾਂ ਕਿ ਅਜਿਹੇ ਮਾਮਲਿਆਂ 'ਚ ਚੰਗੀ ਤਰ੍ਹਾਂ ਪੜਤਾਲ ਕਰ ਲਈ ਜਾਵੇ ਤਾਂ ਜੋ ਕਿਸੇ ਦੀ ਨੌਕਰੀ ਨਾ ਜਾਵੇ ਜਾਂ ਕਿਸੇ ਨੂੰ ਜ਼ਬਰੀ ਨੌਕਰੀ ਛੱਡਣੀ ਨਾ ਪਵੇ, ਕਿਉਂਕਿ ਕਈ ਅਜਿਹੇ ਮੁਲਾਜ਼ਮ ਹੁੰਦੇ ਨੇ ਜਿੰਨ੍ਹਾਂ ਦਾ ਨੌਕਰੀ ਦੇ ਸਿਰ ਤੋਂ ਘਰ ਚੱਲਦਾ ਹੈ।