Married Girl Suicide In Amritsar: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ 'ਚ ਜੁੱਟੀ - ਸ਼ਹੀਦ ਊਧਮ ਸਿੰਘ ਨਗਰ
Published : Oct 19, 2023, 2:08 PM IST
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ 9 ਮਹੀਨੇ ਪਹਿਲਾ ਵਿਆਹੀ ਕੁੜੀ ਨੇ ਚੁੰਨੀ ਨਾਲ ਫਾਹਾ ਲੈ ਆਤਮ-ਹੱਤਿਆ ਕਰ ਲਈ ਹੈ। ਜਿਸ ਦੌਰਾਨ ਹੀ ਮੁੰਡੇ ਦੇ ਪਰਿਵਾਰ ਅਤੇ ਗੁਆਂਡੀਆਂ ਦਾ ਕਹਿਣਾ ਹੈ ਕਿ ਇਸ ਕੁੜੀ ਦਾ ਬਾਹਰ ਮਨਪ੍ਰੀਤ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧ ਸਨ, ਉਹ ਮੁੰਡਾ ਇਸ ਨੂੰ ਰੋਜ ਮਿਲਣ ਆਉਂਦਾ ਸੀ। ਕੁੜੀ ਨੂੰ ਮਿਲਣ ਆਉਂਦਿਆਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋਈਆਂ ਹਨ। ਦੂਜੇ ਪਾਸੇ, ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਘਰ ਦੇ 7 ਮੈਂਬਰਾਂ ਉੱਤੇ ਪਰਚਾ ਦਰਜ ਕਰਕੇ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮਾਮਲੇ ਉੱਤੇ ਜਾਂਚ ਚੱਲ ਰਹੀ ਹੈ, ਜੋ ਵੀ ਤੱਥ ਹੋਣਗੇ ਜਲਦੀ ਹੀ ਸਾਹਮਣੇ ਰੱਖਾਂਗੇ। ਕੁੜੀ ਦੀ ਜੇਠਾਣੀ ਦਾ ਵੀ ਇਹੀ ਕਹਿਣਾ ਹੈ ਕੀ ਇਸ ਵਿੱਚ ਸਾਰਾ ਕਸੂਰਵਾਰ ਮਨਪ੍ਰੀਤ ਹੈ, ਪਰ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।