ਪੰਜਾਬ

punjab

ETV Bharat / videos

2 ਲੱਖ 55 ਹਜ਼ਾਰ ਦੀ ਜਾਅਲੀ ਕਾਰੰਸੀ ਸਮੇਤ ਤਿੰਨ ਗ੍ਰਿਫ਼ਤਾਰ - fake currency of 2 lakh 55 thousand

By

Published : Dec 2, 2022, 7:00 AM IST

Updated : Feb 3, 2023, 8:34 PM IST

ਮਾਨਸਾ ਪੁਲਿਸ ਨੇ 2 ਲੱਖ 55 ਹਜ਼ਾਰ 800 ਰੁਪਏ ਦੀ ਜਾਅਲੀ ਕਾਰੰਸੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐਸ ਐਸ ਪੀ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ 2 ਦੀ ਪੁਲਿਸ ਵੱਲੋ ਸੂਚਨਾ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਜਾਅਲੀ ਕਾਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ 2 ਲੱਖ 55 ਹਜ਼ਾਰ 800 ਰੁਪਏ ਦੀ ਕਾਰੰਸੀ, ਸਕੈਨਰ, ਕਟਰ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋ ਧਨੰਤਰ ਸਿੰਘ ਵਾਸੀ ਘਰਾਗਣਾ ਜੋ ਕਿ ਇੱਕ ਢਾਬੇ ਦਾ ਕੰਮ ਕਰਦਾ ਹੈ ਜਿਸਤੋਂ 8400 ਰੁਪਏ ਜਾਅਲੀ ਕਾਰੰਸੀ ਦੇ ਨੋਟ ਬਰਾਮਦ ਕੀਤੇ ਹਨ। ਇਸਤੋਂ ਇਲਾਵਾ ਰਣਜੀਤ ਸਿੰਘ ਹਰੀਗੜ੍ਹ ਤੇ ਪਰਮਿੰਦਰ ਸਿੰਘ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਰਣਜੀਤ ਸਿੰਘ ਦੀ ਜੇਬ ਚੋ 25,100 ਰੁਪਏ ਜਾਅਲੀ ਕਾਰੰਸੀ ਬਰਾਮਦ ਕੀਤੀ ਤੇ ਪਰਮਿੰਦਰ ਸਿੰਘ 18,100 ਰੁਪਏ ਜਾਅਲੀ ਮਿਲੇ ਹਨ ਹੈ ਅਤੇ ਇਨ੍ਹਾਂ ਦੀ ਰਿਹਾਇਸ਼ ਤੋ ਇੱਕ ਸਕੈਨਰ ਕਮ ਰੰਗੀਨ ਪ੍ਰਿੰਟਰ ਸਮੇਤ ਕਟਰ ਅਤੇ 2 ਲੱਖ 4 ਹਜਾਰ 200 ਜਾਅਲੀ ਕਾਰੰਸੀ ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਡ ਲਿਆ ਹੈ ਤਾਂ ਕਿ ਹੋਰ ਪੁਛਗਿੱਛ ਕੀਤੀ ਜਾ ਸਕੇ।
Last Updated : Feb 3, 2023, 8:34 PM IST

ABOUT THE AUTHOR

...view details