ਹੁਸ਼ਿਆਰਪੁਰ ਦੀ ਮਨਜੋਤ ਕੌਰ ਨੇ ਹਰਿਆਣਾ ਜੂਡੀਸ਼ਿਰੀ ਸਰਵਸਿਜ਼ ਵਿੱਚ ਹਾਸਿਲ ਕੀਤਾ 38ਵਾਂ ਰੈਂਕ - Hoshiarpur secured 38th rank
ਹੁਸਿ਼ਆਰਪੁਰ ਦੇ ਹਲਕਾ ਦਸੂਹਾ ਦੀ ਰਹਿਣ ਵਾਲੀ ਮਨਜੋਤ ਕੌਰ ਨੇ ਹਰਿਆਣਾ ਜੂਡੀਸ਼ਿਰੀ ਸਰਵਸਿਜ਼ 38ਵਾਂ ਰੈਂਕ ਹਾਸਿਲ ਕੀਤਾ ਹੈ ਅਤੇ ਆਪਣਾ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਦੱਸ ਦਈਏ ਕਿ ਮਨਜੋਤ ਕੌਰ ਦੇ ਘਰ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਅਤੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮਨਜੋਤ ਕੌਰ ਦਾ ਕਹਿਣਾ ਹੈ ਕਿ ਉਸ ਵਲੋਂ ਦੂਸਰੀ ਵਾਰ ਹਰਿਆਣਾ ਜੁਡੀਸ਼ਿਰੀ ਸਰਵਸਿਜ਼ ਦੀ ਪ੍ਰੀਖਿਆ ਦਿੱਤੀ ਗਈ ਸੀ ਅਤੇ ਇਸ ਵਾਰ ਉਹ ਸਫਲ ਹੋਈ ਹੈ ਜੋ ਕਿ ਉਸਦੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਮਨਜੋਤ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ 13 ਤੋਂ 14 ਘੰਟਿਆਂ ਤੱਕ ਪੜ੍ਹਦੀ ਸੀ ਤੇ ਸਖਤ ਮਿਹਨਤ ਸਦਕਾ ਅੱਜ ਇਸ ਮੁਕਾਮ ਤੋਂ ਪਹੁੰਚੀ ਹੈ।
Last Updated : Feb 3, 2023, 8:29 PM IST