ਲੈਂਟਰ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, 6 ਜ਼ਖਮੀ ਅਤੇ ਇੱਕ ਦੀ ਮੌਤ - 6 ਜ਼ਖਮੀ ਅਤੇ ਇੱਕ ਦੀ ਮੌਤ
ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਸਲੇਮਗੜ੍ਹ ਦੇ ਕੋਲ ਇੱਕ ਸ਼ੋਅਰੂਮ ਦਾ ਲੈਂਟਰ ਪਾਉਣ ਸਮੇਂ ਲੈਂਟਰ ਡਿੱਗ ਗਿਆ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਦੌਰਾਨ 5 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਦਕਿ ਇੱਕ ਦੀ ਦਰਦਨਾਕ ਮੌਤ ਹੋ ਗਈ। ਮਾਮਲੇ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲੈਂਟਰ ਥੱਲੇ ਦੱਬੇ ਲੋਕਾਂ ਨੂੰ ਕਾਫੀ ਮੁਸ਼ਕੱਤ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਜਿਨ੍ਹਾਂ ਵਿਚੋਂ ਕਰੀਬ ਪੰਜ ਛੇ ਜ਼ਖਮੀ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਮਜ਼ਦੂਰੀ ਨਾਲ ਸਬੰਧਤ ਸਨ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਲੈਂਟਰ ਪਾਉਣ ਸਮੇਂ ਸ਼ਟਰਿੰਗ ਦੀ ਸਪੋਟਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ।
Last Updated : Feb 3, 2023, 8:32 PM IST