Major Accident in Moga: ਲਾੜੀ ਵਿਆਹੁਣ ਜਾ ਰਹੀ ਡੋਲੀ ਵਾਲੀ ਕਾਰ ਹਾਦਸੇ ਦਾ ਸ਼ਿਕਾਰ, ਲਾੜੇ ਸਣੇ ਤਿੰਨ ਦੀ ਮੌਤ - ਕਾਰ ਅਤੇ ਟਰਾਲੇ ਦੀ ਟੱਕਰ ਚ ਲਾੜੇ ਦੀ ਮੌਤ
Published : Nov 5, 2023, 10:17 AM IST
|Updated : Nov 5, 2023, 11:21 AM IST
ਮੋਗਾ: ਤੜਕਸਾਰ ਮੋਗਾ ਦੇ ਅਜੀਤਵਾਲ ਨੇੜੇ ਡੋਲੀ ਵਾਲੀ ਕਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਲਾੜੇ ਸਣੇ ਤਿੰਨ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਕਿ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਹੈ। ਪ੍ਰਤੱਖਦਰਸ਼ੀਆਂ ਦਾ ਕਹਿਣਾ ਕਿ ਲਾੜੇ ਵਾਲ ਕਾਰ ਅਬੋਹਰ ਫਾਜ਼ਿਲਕਾ ਵਾਲੇ ਪਾਸੇ ਤੋਂ ਆ ਰਹੀ ਸੀ ਤਾਂ ਖੜੇ ਟਰਾਲੇ 'ਚ ਡਰਾਵਿੲਰ ਵਲੋਂ ਗੱਡੀ ਮਾਰੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਲਾੜਾ ਸੁਖਵਿੰਦਰ ਸਿੰਘ ਅਤੇ ਚਾਰ ਸਾਲਾ ਬੱਚੀ ਅਰਸ਼ਦੀਪ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਡਰਾਈਵਰ ਅੰਗਰੇਜ਼ ਸਿੰਘ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।